Tuesday, November 11, 2014

ਕਾਰ ਸੇਵਾ ..Kaar Sewa .

ਧੰਨ ਧੰਨ ਬਾਬਾ ਕੁੰਦਨ ਸਿੰਘ ਜੀ 
Dhann Dhann Baba Kundan Singh Ji 

                                                 ਸ਼ਾਂਤੀ ਦੇ ਪੁੰਜ ਬਾਬਾ ਕੁੰਦਨ ਸਿੰਘ ਜੀ 

ਬਾਬਾ ਕੁੰਦਨ ਸਿੰਘ ਜੀ ਦਾ ਜੀਵਨ ਹਮੇਸ਼ਾ ਹੀ ਸੇਵਾ, ਸਿਮਰਨ, ਬੰਦਗੀ ਕਰਨ ਵੱਲ ਰਿਹਾ ,1950 ਵਿਚ ਆਪਨੇ ਬਾਬਾ ਈਸ਼ਰ ਸਿੰਘ ਜੀ ਦੇ ਨਾਲ ਨਾਨਕਸਰ ਦੀ ਕਾਰ ਸੇਵਾ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਬ੍ਰਹਮ ਲੀਨ ਹੋਣ ਤੋਂ ਬਾਅਦ ਨਾਨਕਸਰ ਕਲੇਰਾਂ ਵਿਖੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਸੇਵਾ ਅਤੇ ਮਰਿਯਾਦਾ ਪਾਲਣ ਦੀਆਂ ਡਿਊਟੀਆਂ ਬਾਬਾ ਕੁੰਦਨ ਸਿੰਘ ਜੀ ਵਲੋਂ ਕਰੜੀ ਤੱਪਸਿਆ, ਸ਼ਰਧਾ, ਸਤਿਕਾਰ ਅਤੇ ਪੂਰੀ ਤਨਦੇਹੀ ਨਾਲ ਇਕ ਮਨ ਇਕ ਚਿੱਤ ਹੋ ਕੇ ਨਿਭਾਈਆਂ ਗਈਆਂ। ਬਾਬਾ ਜੀ ਦੀ ਚੁੰਭਕੀ ਖਿੱਚ ,ਸ਼ਾਂਤੀ ਭਰਪੂਰ ਸ਼ਖਸੀਅਤ, ਦੇ ਵਿਚ ਹਮੇਸ਼ਾ ਹੀ ਸੇਵਾ ਦੀ ਭਾਵਨਾ ਦਾ ਪ੍ਰਮੁੱਖ ਸਥਾਨ ਰਿਹਾ। ਬਾਬਾ ਜੀ ਆਪਣੇ ਹੱਥੀਂ ਸੰਗਤਾਂ ਦੀ ਸੇਵਾ ਕਰਦੇ, ਕਾਰ ਸੇਵਾ ਵਿਚ ਹਮੇਸ਼ਾਂ ਵਧ-ਚੜ੍ਹਕੇ ਭਾਗ ਲੈਂਦੇ ਅਤੇ ਹਰ ਸੰਗੀ ਨੂੰ ਹਮੇਸ਼ਾਂ ਸੇਵਾ ਵਿਚ ਜੁਟੇ ਰਹਿਣ ਦੀ ਪ੍ਰੇਰਨਾ ਕਰਦੇ। ਉਹਨਾਂ ਦੀ ਰਹਿਨੁਮਾਈ ਹੇਠ ਦੋ ਦਰਜਨ ਤੋਂ ਵਧੇਰੇ ਗੁਰਦੁਆਰਾ ਸਾਹਿਬਾਨਾਂ ਤੇ ਸਰੋਵਰਾਂ ਦੀ ਕਾਰ ਸੇਵਾ ਪ੍ਰਵਾਨ ਚੜ੍ਹੀ। ਜਿਸ ਵਿੱਚ ਇਕ ਦਰਜਨ ਤੋਂ ਵਧੇਰੇ ਸੰਸਥਾਵਾਂ, ਸਕੂਲਾਂ-ਕਾਲਜਾਂ ਅਤੇ ਤਕਨੀਕੀ ਕਾਲਜ ਵੀ ਸ਼ਾਮਿਲ ਹਨ।ਬਾਬਾ ਕੁੰਦਨ ਸਿੰਘ ਜੀ ਦੇ ਸੇਵਾ ਕਰਦੇਆ ਦੀਆਂ ਜਿਨੀਆ ਕੁ ਤਸਵੀਰਾ ਹੁਣ ਤੱਕ ਮਿਲੀਆ ਹਨ ,ਇਸ ਬਲੋਗ ਰਾਹੀ ਆਪ ਸਭ ਨਾਲ ਸਾਂਝ ਪਾ ਰਹੇ ਹਾਂ ਜੀ ,
Baba Kundan SIngh Ji da jeevan hamesha hee sewa ,simran ,bandgi karn wall riha ,1950 vich aapne Baba Isher Singh ji de nal Nanaksar Kaleran di kaar sewa vich wadh chad ke hissa lia ,dhann dhann Baba Isher Singh Ji de bhram leen hon to vad nanaksar Kaleran wikhe Shri Guru Granth Sahib ji di sewa ate maryada paaln deea dutia Baba Kundan ISngh ji wallo kardi tapsseia ,sardha ,stikar ate poori tandehi naal ik chit ho ke nibhaian gaian ,Baba Ji di chumbki khich ,shanti bharpoor sakhsiat de vich hmesha hee sewa bhawana da prmukh sathan riha ,Baba Ji aapne hathi sangata di sewa karde,kaar sewa vich hamesha hee wadh chad ke hissa lende ate har sangi nu hamesha sewa vich jute rhin di prerna krde ,uhna di rihnumai heth do darjan to vadhere gurdwara sahiban ate srovra di kaar sewa prvaan chadi ,jis vich ikk darjn to vadhere sanshthawa ,sachool ,college ate tkneeki colege v shamil hn ,Baba Kundan singh ji de sewa krdea deea jini ku tasveera hun takk milia han ,is blog raahi aap sabh nal saanjh [a rahe han ji 

The aim of Baba Kundan Singh ji's life was to do sewa simran bandgi,Baba kundan Singh ji participated in all kind of sewa with great courage when Baba Isher Singh ji started sewa in 1950 in Nanaksar Kaleran .after departure soul of Baba Isher Singh ji ,Baba Kundan singh ji fulfilled all the duty of Baba Isher SIngh ji with his kind nature and did sewa ,simran and bandgi .the glimpse of Baba Kundan SIngh ji was shining,magnetic,kind and peaceful,He always gave preference to sewa simran bandgi ,Often Baba Ji did sangat sewa by him self and encouraged sangat to do same .under instruction of Baba Kundan Singh ji many Karsewa was done ,school ,college,technical college ,gurdwara etc.
as much as we received picture of Baba Kundan Singh ji .we tried to post in this blog and share with you all .thanks and regard .      

ਬਾਬਾ ਕੁੰਦਨ ਸਿੰਘ ਜੀ ..Baba Kundan SIngh ji 

ਬਾਬਾ ਕੁੰਦਨ ਸਿੰਘ ਜੀ ਉਹਨਾ ਨਾਲ ਖੜੇ ਹਨ ਖੱਬੇ ਪਾਸੇ ਬਾਪੂ ਹਮੀਰ ਸਿੰਘ ਜੀ ਸੱਜੇ ਹਥ ਬਾਬਾ ਗੁਰਮੇਲ ਸਿੰਘ ਜੀ ,ਬਾਬਾ ਜੀ ਅਤੇ ਬਾਪੂ ਹਮੀਰ ਸਿੰਘ ਜੀ ਵਿਚ ਬਹੁਤ ਮਿਤ੍ਰਤਾਈ ਅਤੇ ਵਿਚਾਰਾ ਦੀ ਡੂੰਘੀ ਸਾਂਝ ਸੀ ,ਬਾਬਾ ਕੁੰਦਨ ਸਿੰਘ ਜੇ ਨੇ ਜਿਆਦਾਤਰ ਬਾਹਰ ਦੇ ਕੰਮ ਕਾਰ ਬਾਪੂ ਹਮੀਰ ਸਿੰਘ ਜੀ ਨੂੰ ਹੀ ਸੋੰਪੇ ਹੋਏ ਸਨ ,
Baba Kundan SIngh ji uhna de naal khade han khabbe paase Bapu Hameer Singh ji ,sajje hath Baba Gurmel Singh ji ,Baba ji ate Bapu Hameer singh ji vich bahut mitertaai ate vichara di doonghi saanjh si ,Baba Kundan Singh Ji ne jiaadatar baahar de kanm kaar Bapu Hameer singh ji nu hee sonpe hoe san ,
Baba Kundan Singh ji ,left side standing Bapu Hameer Singh ji and right side Baba Gurmel Singh ji .Baba Kundan Singh ji and Bapu Hameer SIngh ji was very friendly with each other.Baba Kundan SIngh ji gave charged to Bapu Hameer Singh ji to do all kind of out side work .



ਬਾਬਾ ਕੁੰਦਨ ਸਿੰਘ ਜੀ ਕਾਰ ਸੇਵਾ ਲਈ ਝੋਰੜਾਂ ਨਗਰ ਨੂੰ ਜਾਂਦੇ ਹੋਏ 
Baba kundan SIngh ji kaar sewa lai Jhordan Nagar nu jande hoe 
Baba Kundan Singh ji was going to village Jhordan for kaar sewa .


  ਬਾਬਾ ਕੁੰਦਨ ਸਿੰਘ ਜੀ ਝੋਰੜਾਂ ਵਿਖੇ ਠਾਠ ਦਮਦਮਾ ਸਾਹਿਬ ਸਰੋਵਰ ਦੀ ਕਾਰ ਸੇਵਾ ਕਰਨ ਸਮੇ 
Baba Kundan Singh ji Jhordan wikhe Thaath Damdma Sahib Sarover di kaar sewa karn sme 
Baba Kundan Singh ji in Jhordan village Thaath Damdma Sahib to start kaar sewa of Sarover 



ਬਾਬਾ ਕੁੰਦਨ ਸਿੰਘ ਜੀ ਸਰੋਵਰ ਦਾ ਟੱਕ ਲਾਉਂਦੇ ਹੋਏ 
Baba Kundan Singh Ji Sarover da takk launde hoe 
Baba Kundan Singh ji was starting first dig of Srover 



ਸਰੋਵਰ ਦੀ ਖੁਦਾਈ ਦੇ ਸਮੇ ਦੀ ਤਸਵੀਰ 
                         Sarover di khudai de sme di tasveer 
                                                   an image kaar sewa of sarover 




ਸਰੋਵਰ ਦੀ ਕਾਰ ਸੇਵਾ ਸੁਰੂ ਕਰਨ ਵੇਲੇ ਸਾਰਾ ਸਮਾਨ ਤਿਆਰ ਹੈ 
srover di kaar sewa suru karn da sara saman tiaar hai 
opening kaar sewa of sarover .all material of mason bricks concrete etc was ready 




                    


ਬਾਬਾ ਕੁੰਦਨ ਸਿੰਘ ਜੀ,ਉਸਤਾਦ ਬਾਬਾ ਕੇਹਰ ਸਿੰਘ ਜੀ ਅਤੇ ਹੋਰ ਸੇਵਾਦਾਰ ਸਰੋਵਰ ਦੀ ਨੀਹ ਰਖਦੇ ਹੋਏ
Baba Kundan Singh Ji ustad Baba Kehar Singh Ji ate hor sewadar Sarover di  neeh rakhde hoe 
Baba Kundan SIngh ji ,ustaad Baba Kehar Singh Ji and other sewadar made foundation of sarover 



ਕਾਰ ਸੇਵਾ ਦੀ ਆਰੰਭਤਾ ਦੀ ਅਰਦਾਸ ਉਪਰੰਤ ਕੜਾਹ ਪ੍ਰਸ਼ਾਦ ਵਰਤਦਾ ਹੋਇਆ
Kaar sewa di arambhta Ardas  uprant kadaah parshaad vartda hoia 
after starting of kaar sewa kadaah parshaad was being deployed 



ਕਾਰ ਸੇਵਾ ਦੇ ਦਿਨਾ ਦੋਰਾਨ ਬਾਬਾ ਕੁੰਦਨ ਸਿੰਘ ਜੀ ਆਪਣੇ ਹਥੀ ਸੇਵਾ ਕਰਦੇ ,ਟੋਕਰੀ ਢੋਹਦੇ ,ਇੱਟਾ ਚੁੱਕਦੇ ਅਤੇ ਹਰ ਪ੍ਰਕਾਰ ਦੀ ਸੇਵਾ ਕਰਦੇ 
ਬਾਬਾ ਕੁੰਦਨ ਸਿੰਘ ਜੀ ਦੇ ਕਾਰ ਸੇਵਾ ਕਰਦੇਆ ਦੇ ਕੁਝ ਦ੍ਰਿਸ਼ 
Kaar sewa de dina doraan Baba Kundan Singh Ji aapne hathi sewa karde ,tokri dhaunde,itta chukkde ate hr prkar di sewa krde ,Baba Kundan singh ji de Kaar sewa krdea de kujh drish
days of kaar sewa Baba Kundan Singh ji did aal kind of sewa by him self ,some images of Baba Kundan Singh ji during time of kaar sewa 






ਬਾਬਾ ਕੁੰਦਨ ਸਿੰਘ ਜੀ ਆਪਣੀ ਨਾਨਕਸਰ ਦੀ ਰੋਜਾਨਾ ਦੀ ਸੇਵਾ ਤੋ ਵਹਿਲੇ ਹੁੰਦੇ ਹੀ 
ਝੋਰੜਾਂ ਦੀ ਕਾਰ ਸੇਵਾ ਵਿਚ ਹਾਜਿਰ ਹੋ ਜਾਂਦੇ ਸਨ 
Baba Kundan Singh Ji aapni Nanaksar di rojana di sewa to vihle hunde hee 
Jhordan di kaar sewa vich hajir ho jande san 
Everyday after completion of daily duty of Nanaksar Kaleran .
Baba Kundan singh ji used to visit  Jhordan for kaar sewa   


ਬਾਪੂ ਹਮੀਰ ਸਿੰਘ ਜੀ ,ਉਸਤਾਦ ਬਾਬਾ ਕੇਹਰ ਸਿੰਘ ਜੀ,ਬਾਬਾ ਕੁੰਦਨ ਸਿੰਘ ਜੀ ਅਤੇ ਹੋਰ ਸੰਗਤ ਸੇਵਾ ਕਰਦੇ ਹੋਏ 
Bapu Hameer Singh Ji ,Usataad Baba Kehar Singh Ji ,Baba Kundan Singh Ji ate hor sangat sewa karde hoe 
Bapu Hameer Singh Ji ,ustaad Baba Kehar Singh ji ,Baba Kundan Singh Ji and other Sangat was doing kaar sewa 





ਬਾਬਾ ਕੁੰਦਨ ਸਿੰਘ ਜੀ ਚੱਲ ਰਹੀ ਕਾਰ ਸੇਵਾ ਦੀ ਨਿਗਰਾਨੀ ਕਰਦੇ ਕਰਦੇ ਹੋਏ 
Baba Kundan SIngh ji chall rahi kaar sewa di nigraani karde hoe 
 Baba Kundan Singh ji  supervised  kaar sewa 




ਬਾਬਾ ਕੁੰਦਨ ਸਿੰਘ ਜੀ ਮਟੀਰੀਅਲ ਦਾ ਜਾਇਜਾ ਲੇਂਦੇ ਹੋਏ 
Baba Kundan Singh Ji material da jaija lende hoe
Baba Kundan Singh ji checked material 



ਬਾਬਾ ਕੁੰਦਨ ਸਿੰਘ ਜੀ ਸੰਗਤਾ ਵਿਚ ਵਿਚਰਦੇ ਹੋਏ ,ਪ੍ਰਸ਼ਾਦਾ ਪਾਣੀ ਛਕਦੇ ਹੋਏ 
Baba Kundan Singh ji Sangata vich vichrde hoe ,Parshada paani chhkde hoe 
Baba Kundan singh ji was meeting with sangat and eating parshada paani 




ਹਰ ਰੋਜ ਦੂਰੋ ਨੇੜੇਓ ਸੰਗਤਾ ਸੇਵਾ ਕਰਨ ਲਈ ਆਉਂਦੀਆ ਸਨ ਅਤੇ ਬਾਬਾ ਜੀ ਸਭ ਨੂੰ ਜੀਓ ਆਇਆਂ ਆਖਦੇ ਸਨ 
hr roj sangata dooro nedeio sewa krn lai aundia sn ate baba ji sbh nu jio aiea aakhde sn 


ਠਾਠ ਦਮਦਮਾ ਸਾਹਿਬ ਝੋਰੜਾਂ ਦੇ ਸਰੋਵਰ ਦੀ ਕਾਰ ਸੇਵਾ ਹੋਣ ਉਪਰੰਤ ਬਾਬਾ ਕੁੰਦਨ ਸਿੰਘ ਜੀ ਦੇਖ ਰੇਖ ਕਰਦੇ ਹੋਏ ਅਤੇ ਸਰੋਵਰ ਵਿਚ ਪਾਣੀ ਛਡ ਰਹੇ ਹਨ 
Thaath Damdma Sahib Jhordan de Sarover di kaar sewa uprant Baba Kundan Singh Ji dekh rekh karde hoe ate Sarover vich paani chhadd rahe han .
after completion kaar sewa of Sarover Baba Kundan Singh ji supervised and water was being followed in Sarover  



ਬਾਬਾ ਕੁੰਦਨ ਸਿੰਘ ਜੀ ਅਤੇ ਹੋਰ ਸੰਗਤ ,ਮਹਾਪੁਰਸ਼ ਦਮਦਮਾ ਸਾਹਿਬ ਸਰੋਵਰ ਵਿੱਚ ਇਸਨਾਨ ਕਰਦੇ ਹੋਏ 
Baba Kundan Singh Ji ate hor Sangta ,mahapurkh Damdma Sahib srover vich isnan krde hoe 





ਬਾਬਾ ਕੁੰਦਨ ਸਿੰਘ ਜੀ ਸਰੋਵਰ ਦੀ ਪ੍ਰਕਰਮਾ ਦੀ ਸਾਫ਼ ਸਫਾਈ ਕਰਵਾ ਰਹੇ ਹਾਂ 
Baba Kundan Singh Ji Sarover di parkarma di saaf safai krwa rahe han 
Baba Kundan Singh Ji was making  to clean boundary of sarover 




ਬਾਬਾ ਕੁੰਦਨ ਸਿੰਘ ਜੀ ਸੰਗਤਾ ਦੇ ਨਾਲ ਝੋਰੜਾ ਠਾਠ ਵਿਖੇ
Baba Kundan Singh Ji Sanganta de naal Jhordan Thaath wikhe 
Baba kundan singh ji in Jhordan Thaath with sangat 


                            ਬਾਬਾ ਕੁੰਦਨ ਸਿੰਘ ਜੀ ਨਾਨਕਸਰ ਕਲੇਰਾਂ ਨੂੰ ਵਾਪਿਸ ਜਾਂਦੇ ਹੋਏ 
                     Baba Kundan Singh Ji Nanaksar Kaleran nu wapis jande hoe 
                           Baba Kundan singh ji returned to Nanaksar Kaleran 



               
                                        ਬਾਬਾ ਕੁੰਦਨ ਸਿੰਘ ਜੀ ਆਪਣੇ ਕਮਰੇ ਵਿਚ ਬੇਠੇ ਹੋਏ 
                                 Baba Kundan Singh Ji aapne kamre vich bethe hoe 
                           Baba Kundan Singh Ji was sitting in his room at Nanaksar 



                                       ਗੁਰਦਵਾਰਾ ਦਮਦਮਾ ਸਾਹਿਬ ਠਾਠ ਨਾਨਕਸਰ ਝੋਰੜਾਂ 
                                 Gurdwara Damdma Sahib Thaath Nanaksar Jhordan 









ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ,Dhann Dhann Baba Kundan SIngh Ji 

ਵੱਖ ਵੱਖ ਥਾਵਾਂ ਤੇ ਹੋਰ ਕਾਰ ਸੇਵਾ ਵੇਲੇ ਦੀਆਂ ਤਸਵੀਰਾਂ
wakh wakh thawan te hor kaar sewa deea tasveera 
Some others pictures of kaar sewa on different different palaces  


ਪਿੰਡ ਝੋਰੜਾਂ ਗੁਰਦਵਾਰਾ ਸੁਖ ਸਾਗਰ ਸਾਹਿਬ ਵਿਖੇ ਬਾਬਾ ਕੁੰਦਨ ਸਿੰਘ ਜੀ ਸ਼ਟਰਰਿੰਗ ਦਾ ਮੁਆਇਨਾ ਕਰਦੇ ਹੋਏ








 ਬਾਬਾ ਕੁੰਦਨ ਸਿੰਘ ਜੀ ਸਚਖੰਡ ਭੋਰਾ ਸਾਹਿਬ ਦੇ ਦਰਵਾਜੇਆ ਦੀ ਸੇਵਾ ਕਰਵਾਉਂਦੇ ਹੋਏ
Baba Kundan Singh Ji Sachkhand Bhora Sahib ji de darwajea di sewa karvonde hoe 
Baba Kundan Singh ji was doing Kaar sewa door of Sachkhand Bhora Sahib 
(ਚਾਂਦੀ ਜੜਤ ਦਰਵਾਜੇ ,silver door)


ਬਾਬਾ ਕੁੰਦਨ ਸਿੰਘ ਜੀ ਸਚਖੰਡ ਭੋਰਾ ਸਾਹਿਬ ਦੇ ਦਰਵਾਜੇਆ ਦੀ ਸੇਵਾ ਕਰਵਾਉਂਦੇ ਹੋਏ
Baba Kundan Singh Ji Sachkhand Bhora Sahib ji de darwajea di sewa karvonde hoe 
Baba Kundan Singh ji was doing Kaar sewa door of Sachkhand Bhora Sahib 
(ਸੋਨਾ ਜੜਤ ਦਰਵਾਜੇ ,gold door)




                                      
 ਗੁਰੂ ਨਾਨਕਸਰ ਮਸੀਤਾ ਦਾ ਨੀਹ ਪਥਰ ਰਖਣ ਸਮੇ ਬਾਬਾ ਕੁੰਦਨ ਸਿੰਘ ਜੀ ਅਰਦਾਸ ਕਰਦੇ ਹੋਏ 
  Guru Nanaksar maseetan da neeh pathr rakhn ame Baba Kundan Singh ji Ardas krde hoe 
                     


ਬਾਬਾ ਕੁੰਦਨ ਸਿੰਘ ਜੀ ਨਾਨਕਸਰ ਕਲੇਰਾਂ ਵਿਖੇ ਸਰੋਵਰ ਦੀ ਕਾਰ ਸੇਵਾ ਸਮੇ ਸੇਵਾ ਕਰਦੇ ਹੋਏ 
Baba Kundan Singh ji Nanaksar Kaleran wikhe Sarover di kaar sewa sme sewa krde hoe 

ਬਾਬਾ ਕੁੰਦਨ ਸਿੰਘ ਜੀ ਅਤੇ ਹੋਰ ਸੇਵਾਦਾਰ ਗੁਰੂ ਨਾਨਕਸਰ ਮਸੀਤਾਂ ਦੀ ਕਾਰ ਸੇਵਾ ਸੁਰੂ ਕਰਨ ਵੇਲੇ
Baba Kundan Singh Ji ate Hor sewadar Guru Nanaksar Maseetan di kar sewa suru krn wele 

 ਬਾਬਾ ਕੁੰਦਨ ਸਿੰਘ ਜੀ ਅਤੇ ਹੋਰ ਸੇਵਾਦਾਰ ਗੁਰੂ ਨਾਨਕਸਰ ਮਸੀਤਾਂ ਦੀ ਕਾਰ ਸੇਵਾ ਸੁਰੂ ਕਰਨ ਵੇਲੇ
Baba Kundan Singh Ji ate Hor sewadar Guru Nanaksar Maseetan di kar sewa suru krn wele 

 ਬਾਬਾ ਕੁੰਦਨ ਸਿੰਘ ਜੀ ਅਤੇ ਹੋਰ ਸੇਵਾਦਾਰ ਗੁਰੂ ਨਾਨਕਸਰ ਮਸੀਤਾਂ ਦੀ ਕਾਰ ਸੇਵਾ ਸੁਰੂ ਕਰਨ ਵੇਲੇ
Baba Kundan Singh Ji ate Hor sewadar Guru Nanaksar Maseetan di kar sewa suru krn wele 


ਬਾਬਾ ਕੁੰਦਨ ਸਿੰਘ ਜੀ ਅਤੇ ਹੋਰ ਸੇਵਾਦਾਰ ਗੁਰੂ ਨਾਨਕਸਰ ਮਸੀਤਾਂ ਦੀ ਕਾਰ ਸੇਵਾ ਸੁਰੂ ਕਰਨ ਵੇਲੇ
Baba Kundan Singh Ji ate Hor sewadar Guru Nanaksar Maseetan di kar sewa suru krn wele 




ਬਾਬਾ ਕੁੰਦਨ ਸਿੰਘ ਜੀ ਦੁਰਮਟ ਨਾਲ ਨੀਹ ਦੀ ਮਜਬੂਤੀ ਚਿੱਕ ਕਰਦੇ ਹੋਏ




ਨਾਨਕਸਰ ਵਿਖੇ ਕਾਰਪੇਂਟਰ ਵਰਕਸ਼ਾਪ ਵਿਚ ਬਾਬਾ ਕੁੰਦਨ ਸਿੰਘ ਜੀ ਮਿਸਤਰੀ ਸਿੰਘਾ ਨੂੰ ਮਿਲਦੇ ਹੋਏ ,
ਕਾਰਪੇਂਟਰ ਵਰਕਸ਼ਾਪ ਵਿਚ ਬਾਬਾ ਭਜਨ ਸਿੰਘ ਜੀ ਸੇਵਾ ਕਰਦੇ ਹੋਏ ,


blog under process .....blog da kanm jaari hai
ਬਲੋਗ ਦਾ ਕੰਮ ਜਾਰੀ ਹੈ .ਭੁੱਲਾ ਚੁੱਕਾ ਦੀ ਖਿਮਾ Raja BassianWala

No comments:

Post a Comment