Wednesday, November 26, 2014

Life Summary of Baba Kundan Singh ji by pictures ਸੰਖੇਪ ਜੀਵਨੀ ਬਾਬਾ ਕੁੰਦਨ ਸਿੰਘ ਜੀ (ਤਸਵੀਰਾ ਦੀ ਜੁਬਾਨੀ)

ਧੰਨ ਧੰਨ ਬਾਬਾ ਕੁੰਦਨ ਸਿੰਘ ਜੀ   
Dhann Dhann Baba Kundan Singh ji 


<<<<<<<<<<<<<<<>>>>>>>>>>>>>>>>>>>>
ਮਹਾਪੁਰਖ ਕੋਈ ਵੀ ਹੋਵੇ ਉਸ ਦੇ ਜੀਵਨ ਨੂੰ ਵਰਨਣ ਕਰਨਾ ਔਖਾ ਹੀ ਨਹੀ ਨਾ-ਮੁਮਕਿਨ ਵੀ ਹੁੰਦਾ ਹੈ ,ਪਰ ਜਿਨਾ ਮਹਾਪੁਰਖਾਂ ਦੀ ਸੰਗਤ ਕਰਕੇ ਜੀਵਨ ਨੂੰ ਕੋਈ ਸੇਧ ਮਿਲੀ ਹੋਵੇ ,ਜੀਵਨ ਨੂੰ ਕੋਈ ਟੀਚਾ ਮਿਲਿਆ  ਹੋਵੇ ,ਜਿੰਦਗੀ ਗੁਜਾਰਣ ਦੀ ਜਾਂਚ ਆਈ ਹੋਵੇ ,ਅਤੇ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਲੜ ਲੱਗ ਬਾਣੀ ਅਤੇ ਬਾਣੇ ਨਾਲ ਜੁੜੇ ਹੋਣ ਦਾ  ਸੁਭਾਗ ਮੋਕਾ ਮਿਲਿਆ  ਹੋਵੇ ,ਤਾ ਕੁਝ ਫਰਜ ਬਣ ਜਾਂਦਾ ਹੈ ,ਕਿ ਇਹੋ ਜਿਹੇ ਪਰਉਪਕਾਰੀ ਮਹਾਪੁਰਖ ਦੇ ਜੀਵਨ ਦੀ ਉਸਤਤ ਕੀਤੀ ਜਾਵੇ ,ਅਸੀਂ ਰੋਜ ਪੜਦੇ ਹਾਂ ,ਸੇਈ ਪਿਆਰੇ ਮੇਲ ਜਿਨਾ ਮਿਲਿਆ  ਤੇਰਾ ਨਾਮ ਚਿੱਤ ਆਵੇ ..ਇਹ ਉਹ ਮਹਾਪੁਰਖ ਬਾਬਾ ਕੁੰਦਨ ਸਿੰਘ ਜੀ ਹਨ ਜਿਨਾ ਨੂੰ ਯਾਦ ਕਰਦਿਆ ਸੁਤੇ ਸਿਧ ਹੀ ਪ੍ਰਮਾਤਮਾ ਯਾਦ ਆਉਂਦਾ ਹੈ ,ਬਾਬਾ ਕੁੰਦਨ ਸਿੰਘ ਜੀ ਨੇ ਆਪਣੀ ਸਾਰੀ ਜਿੰਦਗੀ ਸੇਵਾ,ਸਿਮਰਨ ,ਬੰਦਗੀ ਅਤੇ ਲੋਕ ਭਲਾਈ ਦੇ ਕੰਮਾ ਵਿੱਚ ਗੁਜਾਰੀ ,,ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸੇਵਾ ਵਿਚ ਆਪ ਹਮੇਸ਼ਾ ਹਾਜਿਰ ਰਹਿੰਦੇ ,,ਉਹਨਾ ਦੇ ਜੀਵਨ ਬਾਰੇ ਦੱਸਣ ਲਈ  ਕੁਝ ਤਸਵੀਰਾਂ ਰਾਹੀ  ਸਾਂਝ ਪਾਉਣ ਦੀ ਇੱਕ ਨਿਮਾਣੀ ਜਿਹੀ ਕੋਸਿਸ਼ ਹੈ ਜੀ ,ਕਿਸੇ ਵੀ ਪ੍ਰਤੀ ਜਦੋ ਸਰਧਾ ਪ੍ਰੇਮ ਪਿਆਰ ਜਾਗ੍ਰਿਤ ਹੁੰਦਾ ਹੈ ਤਾ ਕੁਝ ਲਿਖਣ ਲਈ ਲਿਖਣ ਵਾਲੇ ਦਾ  ਵਿਦਵਾਨ ਹੋਣਾ ਜਾ ਵਾਰਤਿਕ ਦਾ ਗਿਆਨਵਾਨ ਹੋਣਾ ਲਾਜ਼ਮੀ ਨਹੀ ਰਹਿ ਜਾਂਦਾ ,ਮਨ ਦੇ ਵੇਗ ਚ ਉਠੇ ਵਲਵਲੇ ਓਵੇ ਹੀ ਬਿਆਨ ਕੀਤੇ ਤੇ ਲਿਖੇ ਜਾਂਦੇ ਹਨ , ਜਿਵੇ ਉਹਨਾ ਦੀ ਮਨ ਵਿਚ ਉਪਜ ਹੋਈ ਹੋਵੇ ,ਲਿਖਣ ਕਲਾ ਦੀ ਭਾਵੇ ਮੇਰੇ ਕੋਲ ਚੰਗੀ ਮੁਹਾਰਤ ਨਹੀ ਹੈ .ਅੱਖਰ ,ਲਗ ,ਕੰਨਾ ,ਮਾਤਰਾ ਬਹੁਤ ਇਧਰ ਉਧਰ ਹੋ ਸਕਦੀਆ ਹਨ ,ਕੁਝ ਪੰਜਾਬੀ ਟਾਈਪ ਕਰਣ ਵੇਲੇ ਵੀ ਰਹਿ ਜਾਂਦੀਆ ਹਨ ਇਹਨਾ ਚੀਜਾ ਦੀ ਦਾਸ ਆਪ ਸਭ ਕੋਲੋ  ਅਗਾਊ ਮਾਫ਼ੀ ਮੰਗਦਾ ਹੈ ਜੀ ........
Mahapurkh koi vi hove us de jeevan nu warnan krna aukha hee nhi na-mumkin vi hunda hai ,pr jina mahapurkha di sangat krke jevn nu koi sedh mili hove ,jeevn nu koi teecha milea hove ,jindgi gujaarn di janch aai hove ate Sahib Shri Guru Granth Sahib Ji de lad lagg Baani ate baane nal jude hon da subhag moka milea hove ta kujh farj ban janda hai ,ke ,eho jihe mahapurkh de jeevn di ustat keeti jawe ,asi roj padde haa ,sei piare mel jina milea tera nam chitt aawe ,eh uh mahapurkh Baba Kundan Singh ji han,jina nu yad krdea sute sidh hee prmatma yad aunda hai ,Baba Kundan Singh ji ne aapni sari jindgi Sewa,Simran,Bandgia ate lok bhalai de kama vich gujari ,Shri Guru Granth Sahib ji di sewa vich aap hmesha hajir rhinde ,uhna de jeevn bare dassn lai kujh tasveera raahi sanjh paun di ikk nimani jihi kosish hai ji ,kise vi prti jdo srdha prem,piaar jagrit hunda hai ta kujh likhn lai likhn wale da widwaan hona ja wartik da gianwan hona lazmi nhi reh janda ,mn de weg ch uthe walvle uwe hee biaan keete te likhe jande han ,jiwe uhna di mn wich upj hoi hove ,likhn kla di mere kol koi changi muhart nhi hai akhar ,lag ,kanna ,maatra bhut idhr udhr ho sakdia han ,kujh Punjabi type krn wele vi rih jandia han ,ihna cheeja di daas aap sbh kolo  agaaou maafi mangda hai ji ,

Its very hard to describe about any mahapurkh ,but where we are impressed by someone who change our life and life style and made follower of Shri Guru Granth Sahib Ji ,then one should must try to appreciate that mahapurkah ,every day all Sikh read and speak  ,,Sei Piare mel jina milea tera nam chitt aawe ,,mean o God meet us that unique people that we learnt your name all the time ,like that ,,
that kind of Baba Kundan Singh ji are ,who ever meet to Baba Kundan Singh ji he must say like that ,to remember Baba Kundan Singh ji he remember God also ,Baba Kundan singh ji spent his whole life to Sewa ,Simran ,Bandgi and service of public .He always remain  present in the sewa of  Shri Gurur Granth Sahib ji.This is my humble try to describe about Baba Kundan Singh ji by pictuers,when some one impressed and go to love he forgotten ,He is a writer ,wisdom,philosopher etc or not ..just he wrote what ever came to his mind and what he feel ,I am not a writer nor a wisdom or master in English or an other language ,so when you found my mistakes  kindly  forgive me .your best regard and thanks ..
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,                                   
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
                                              ,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
<<<<<<<<<<<>>>>>>>>>>>>>>>>>>
ਬਾਬਾ ਕੁੰਦਨ ਸਿੰਘ ਜੀ ਦਾ ਜਨਮ ੨੫ ਮਈ ੧੯੨੫  ਨੂੰ ਪਿੰਡ ਗੱਜਣ ਸਿੰਘ ਵਾਲਾ ਤਹਿਸੀਲ ਚੂਨੀਆ ਲਾਹੋਰ ਪਾਕਿਸਤਾਨ ਵਿਖੇ ਹੋਇਆ ,ਆਪ ਜੀ ਦੇ ਪਿਤਾ ਦਾ ਨਾਮ ਠਾਕੁਰ ਸਿੰਘ ਜੀ ਅਤੇ ਮਾਤਾ ਦਾ ਨਾਮ ਕ੍ਰਿਸ਼ਨ ਕੌਰ ਜੀ ਸੀ ,ਆਪ ਬਚਪਨ ਵਿੱਚ ਹੀ ਸਿੱਖ ਇਤਹਾਸ ਅਤੇ ਗੁਰੂਆਂ ਦੀਆਂ ਸਾਖੀਆਂ ਪੜਦੇ ਸੁਣਦੇ ਸਨ ,ਇੱਕ ਵਾਰ ਬਾਬਾ ਨੰਦ ਸਿੰਘ ਜੀ ਪਿੰਡ ਗੱਜਣ ਸਿੰਘ ਵਾਲਾ ਦੀ ਸੰਗਤ ਦੀ ਬੇਨਤੀ ਸੱਦੇ ਤੇ ਪਿੰਡ ਗੱਜਣ ਸਿੰਘ ਵਾਲਾ ਵਿਖੇ ਆਏ ,ਬਾਬਾ ਨੰਦ ਸਿੰਘ ਜੀ ਨੂੰ ਪਹਿਲੀ ਵਾਰ ਬਾਬਾ ਜੀ ਆਪਣੇ ਪਿੰਡ ਹੀ ਮਿਲੇ ਸਨ ,ਉਹ ਕਥਾ ਵਾਰਤਾ ਦਾ ਸਦਕਾ ਬਾਬਾ ਕੁੰਦਨ ਸਿੰਘ ਜੀ ਨਾਨਕਸਰ ਵਿਖੇ ਆਪਣੀ ਬਚਪਨ ਅਵਸਥਾ ਵਿੱਚ ਹੀ ਆ ਗਏ 
Baba Kundan Singh Ji da janm 25 may 1925 nu pind Gajjan Singh wala tehseel choonia Lahor Pakistan wikhe hoia ,aap ji de pita da name Thakur Singh ji ate mata da Name Krishn kaur ji si ,aap bachpan vich hee Sikh ithaas ate gurua dia sakhia padde sunde san ,ik war Baba Nand Singh ji pind Gajjan Singh wala di sangat di benti sadde te pind Gajjan Singh wala wikhe aaye ,Baba Nand Singh ji nu Baba ji phili war aapne pind hee mile san,uh katha waarta da sadka Baba Kundan Singh ji Nanaksar wikhe aapni Bachpan awastha vich hee a gye ...
Baba kundan singh ji born on 25 May 1925, tehseel chunia village Gajaan singh wala,Lahore,Pakistan.His father name is thakur singh and mothers name krishan kaur. Since childhood he showed in reading biographies of sikh gurus. Once upon Baba Nand Singh reached Gajaan singh wala village on an invitation of villagers. Baba ji see baba kundan singh there. As a result Baba ji came to nanaksar for sewa. 
                    <<<<<<<<<<<<<<<<<<<<<<<<>>>>>>>>>>>>>>>>>>>>>>>>>

(ਨੋਟ :-ਕੁਝ ਜਗਾ ਬਾਬਾ ਕੁੰਦਨ ਸਿੰਘ ਜੀ ਦੀ ਜਨਮ ਤਰੀਖ ੧੨ ਜੂਨ ਵੀ ਲਿਖੀ ਹੋਈ ਮਿਲਦੀ ਹੈ ,ਪਰ ਜੋ ਜਾਣਕਾਰੀ ਮੇਨੂੰ ਮਿਲੀ ਹੈ ਉਹ 26 ਮਈ ਦੀ ਹੀ ਹੈ ,ਬਾਬਾ ਕੁੰਦਨ ਸਿੰਘ ਜੀ ਦੇ ਭਰਾ ਅਤੇ ਹੋਰ ਸੇਵਾਦਾਰ ਜੋ ਬਾਬਾ ਜੀ ਦੇ ਨਾਲ ਰਹੇ ਹਨ ਉਹ ਵੀ ਅਤੇ ਭਾਈ ਜਸਵਿੰਦਰ ਸਿੰਘ ਜੀ ਨੀਲੀ ਜੋ ਕੇ ਬਾਬਾ ਕੁੰਦਨ ਸਿੰਘ ਜੀ ਦੇ ਨਾਲ ਮੇਨ ਸੇਵਾਦਾਰ ਸਨ ,ਉਹ ਬਾਬਾ ਜੀ ਦਾ ਜਨਮ ਦਿਹਾੜਾ ਠਾਠ ਨੂਰਵਾਲ ਨਾਨਕਸਰ (ਲੁਧਿਆਣਾ) ਵਿਖੇ ੨੫ ਜੂਨ ਨੂੰ ਹੀ ਮਨਾਉਂਦੇ ਹਨ ,)
Note:- Baba Kundan SIngh ji di janam tareekh 12 june vi likhi hoi mildi hai .pr jo jankari menu mili hai uh may 26 di hee hai ,Baba Kundan Singh ji de bhra ate hor sewadar jo Baba ji de naal rahe hn uh vi ate Bhai Jaswainder Singh ji Neeli jo ke Baba Kundan Singh ji de naal main sewadar san ,uh vi Baba Ji da Janam Dihara thaath Noorwal Nanaksar (ludhiana) wikhe 25 june nu he manounde han 
Note:- The date of birth of Baba Kundan Singh  ji also written 12 june on some palaces but which date i found is 25 june .. given by brother of Baba Kundan Singh ji and also other sewadar of Nanaksar ,among the one Bhai Jaswinder Singh ji Neeli ,who celebrated birthday of Baba Kundan Singh Ji at Thaath Nanaksar Noorwal (Ludhiana) also agreed with this date .  
,,,,,,,,,,,,,,,,,,,,,,................,,,,,,,,,,,,,,,,,,,,,,,,,,,,,,,,,,,,
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
<<<<<<<<<<<<<<>>>>>>>>>>>>>>>>>>>>>>>

ਬਾਬਾ ਕੁੰਦਨ ਸਿੰਘ ਜੀ ਆਪਨੇ ਬਚਪਨ ਦੀ ਮਹਿਜ ੧੨ -੧੩ ਸਾਲ ਦੀ ਉਮਰ ਵਿੱਚ ਨਾਨਕਸਰ ਆ ਦਾਖਿਲ ਹੋਏ ,ਇਸ ਛੋਟੀ ਉਮਰ ਵਿੱਚ ਰੋਜਾਨਾ ਝਾੜੂ ਦੀ ਸੇਵਾ ,ਪਾਣੀ ਛਿੜਕਣਾ ,ਬਗੀਚੀ ਵਿੱਚ ਫੁੱਲਾ ਦੀ ਦੇਖ ਭਾਲ ਕਰਨੀ ,ਲੰਗਰ ਦੀ ਸੇਵਾ ਕਰਨੀ ਬਰਤਨ ਸਾਫ਼ ਕਰਨੇ ,ਪਾਣੀ ਭਰਨਾ ਇਤ ਆਦਿ ਕਰਨ ਤੋ ਬਿਨਾ ਸੰਗੀਤ ਵਿਦਿਆ ਵੀ ਸਿਖਣੀ ਸੁਰੂ ਕੀਤੀ ,ਬਾਬਾ ਕੁੰਦਨ ਸਿੰਘ ਜੀ ਨੇ ਆਪਣਾ  ਜੀਵਨ ਹਮੇਸ਼ਾ ਸੇਵਾ ਵਿੱਚ ਕਿਰਿਆ ਸ਼ੀਲ ਰੱਖੇਆ ,ਆਪਣੇ ਮੁਰਸ਼ਦ ਬਾਬਾ ਈਸ਼ਰ ਸਿੰਘ ਜੀ ਦੇ ਹਰ ਬਚਨ ਦੀ ਪਾਲਣਾ ਕਰਨੀ ,ਜਿਵੇ ਜਿਵੇ ਜਿੱਥੇ ਜਿੱਥੇ ਜਿਹੜੀ ਵੀ ਡਿਓਟੀ ਲੱਗੀ ਉਸ ਨੂੰ ਪੂਰੀ ਤਨਦੇਹਿ ਨਾਲ ਸਿਰੇ ਚਾੜਿਆ 
Baba Kundan Singh Ji aapne bachpan di mehij 12-13 saal di umr vich Nanaksar a Dakhil hoe ,es chhoti umr vich rojana jhadu di sewa,paani chhidkna,bageechi vich fulla di dekh bhal krni ,langar di sewa krni ,bartan saaf krne ,paani bhrna it-aad karn to bina sangeet vidia vi sikhni suru keeti ,Baba Kundan Singh ji ne aapna jeevn hamesha sewa vich kiria sheel rakhia ,,aapne murshad Baba Isher Singh Ji de har bachan di paalna keeti ,jiwe jiwe jithe jitthe  vi duty laggi us nu poori tandehi naal sire chadeia ....
Baba Kundan Singh ji came to Nanaksar in his chilhood age 12-13 year ,in his childhood age Baba ji started sewa as sweeping ,sprinkle water,take care of garden ,kitchen sewa,fill water pot etc ,and started attend music class ,Baba Kundan Singh ji submitted his life to sewa,simran and bandgi Baba Kundan Singh ji followed each and every word of  Baba Isher Singh Ji, where ever Baba Isher Singh Ji gave duty to Baba Kundan singh ji ..Babaji fulfilled 
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
,,,,,,,, ,,,,,,,,,,,,,           ,,,,,,,,,,,,,,,, ,,,,,,,,,,, ,,,,,,,,,,, ,,,,,,,,, ,
<<<<<<<<<<<>>>>>>>>>>>>>>>>>>>

ਬਾਬਾ ਕੁੰਦਨ ਸਿੰਘ ਜੀ ਦੀ ਇਹ ਤਸਵੀਰ ਦੇਹਰਾਦੂਨ ਦੀ ਹੈ ,ਬਾਬਾ ਕੁੰਦਨ ਸਿੰਘ ਜੀ ਬਾਬਾ ਈਸ਼ਰ ਸਿੰਘ ਵਾਸਤੇ ਚਸਮੇ ਤੋ ਪਾਣੀ ਲੈਣ ਜਾਇਆ ਕਰਦੇ ਸਨ ਉਹਨਾ ਕੋਲ ਉਸ ਸਮੇ ਇੱਕ ਲੋਹੇ ਦੀ ਕੈਨੀ ਅਤੇ ਹਥ ਵਿਚ ਇਹ ਸੋਟਾ ਹੁੰਦਾ ਸੀ 
Baba Kundan Singh Ji di ih tasveer Dehradoon di hai ,Baba Kundan Singh Ji Baba Isher Singh ji waste chasme to paani len jaea krde san ,us sme uhna kol ikk lohe di keni ate hath wich ikk sota hunda si 
This image of Baba Kundan Singh Ji concerned with Dheredoon  when Baba Kundan Singh ji went to water for Baba Isher Singh ji from waterfall 





 ਬਾਬਾ ਕੁੰਦਨ ਸਿੰਘ ਜੀ ਸੇਵਾ ਕਰਦੇ ਹੋਏ 
Baba Kundan Singh Ji sewa karde hoe 
Baba Kundan SIngh ji wsa doing sewa




ਬਾਬਾ ਕੁੰਦਨ ਸਿੰਘ ਜੀ ਦੀ ਇਹ ਪੁਰਾਣੀ ਤਸਵੀਰ ਲਗਭਗ ੧੯੬੩ ਸਨ ਦੀ ਹੈ ਜੀ ,
ਜਦੋ ਬਾਬਾ ਜੀ ਨੂੰ  ਨਾਨਕਸਰ ਕਲੇਰਾਂ ਦੀ  ਸੇਵਾ ਮਿਲੀ ਸੀ
Baba Kundan Singh ji di eh puraani tasveer lagphag 1963 di hai ji 
jdo Baba ji nu Nanaksar Kaleran di sewa mili si 

An old image of Baba Kundan Singh ji  around 1963.when Baba ji took charge and sewa duty of Nanaksar 




 ਬਾਬਾ ਕੁੰਦਨ ਸਿੰਘ ਜੀ ਦਾ ਜੀਵਨ ਬਹੁਤ ਹੀ ਸਾਦਾ ਸੀ ,ਹਮੇਸ਼ਾ ਨਿਮਰਤਾ ਅਤੇ ਹਲੀਮੀ ਵਿਚ ਰਹਿੰਦੇ ,ਸੰਗਤਾ ਵਿੱਚ ਸੰਗਤ ਰੂਪ ਹੋ ਵਿਚਰਦੇ ਅਤੇ ਸੇਵਾ ਵਿਚ ਇੱਕ ਸੇਵਾਦਾਰ ਦੀ ਤਰਾ ਵਿਚਰਦੇ ,ਹਰ ਵੇਲੇ ਨਾਮ ਸਿਮਰਨ ਕਰਦੇ ਰਹਿਣਾ ਅਤੇ ਸੇਵਾ ਸਿਮਰਨ ਕਰਨ ਦਾ  ਉਪਦੇਸ਼ ਦੇਣਾ ,
Baba Kundan Singh ji da jeevan bhut hee saada si ,hamesha nimrta ate haleemi vich rahinde ,Sangta vich sangat roop ho vichrde ate sewa vich ikk sewadar di tra vichrde ,hr wele Naam Simran karde rahina ate sewa simran karn da updesh dena 
Life style of Baba Kundan SIngh ji was very simple ,always remain polite ,He mix up him self with sangat as thay do any kind of sewa ,all the time chanted simran and also told to people same like that 





ਸਾਦਗੀ ਅਤੇ ਨਿਮਰਤਾ ਦੀ ਮੂਰਤ ਬਾਬਾ ਕੁੰਦਨ ਸਿੰਘ ਜੀ ਨਾਨਕਸਰ ਵਿੱਚ ਆਪਣੇ ਕਮਰੇ ਵਿਚ ਬੇਠੇ ਹੋਏ ,ਕਮਰੇ ਦੀ ਨਾ ਕੋਈ ਖਾਸ ਸਜਾਵਟ ਨਾ ਕੋਈ ਕੀਮਤੀ ਸਮਾਨ ,ਜਿਸ ਤਰਾ ਹੋਰ ਸੇਵਾਦਾਰ ਨਾਨਕਸਰ ਵਿੱਚ ਰਹਿੰਦੇ ਸਨ ,ਬਾਬਾ ਜੀ ਦਾ  ਕਮਰਾ ਵੀ ਉਸੇ ਤਰਾ ਦਾ ਹੀ ਸੀ ,ਆਸਣ ਜਮੀਨ ਉਪਰ ਹੀ ਲਾਇਆ ਹੋਇਆ ਸੀ ..
Saadgi ate nimrta di moort Baba Kundan Singh Ji Nanaksar vich apne kamre wich bethe hoe ,kmre di na koi khaas sazawat na koi keemti saman ,jis tra hor sewadar Nanaksar vich rahinde sn ,Baba ji da kmra vi ose tra da hee si ,Aasan jmeen uper he laea hoia si 

polite nature Baba Kundan Singh ji ni his room at Nanaksar .there was nor costly item neither decorated with precious item ,he also lived like other sewadar lived in Nanaksar .He slept on earth  
,,,, ,,,,,,,,,,,,             ,,,,,,,,,,,,,,,,,,               ,,,,,,,,,,,,,,,,,,,,,,                  ,,,,,,,,,,,,,,,,,,            ,,,,,,,,,
              ,,,,,,,,,,,         ,,,,,,,,,,,,,,          ,,,,,,,,,,             ,,,,,,,,,,,,,           ,,,,,,,,,,,           ,,,,,,,,,,,,           ,,,,,,,,,,,
                                                 <<<<<<<<<<>>>>>>>>>>>>>>>>

ਜਿਸ ਜਗਾ ਬਾਬਾ ਕੁੰਦਨ ਸਿੰਘ ਜੀ ਅਤੇ ਹੋਰ ਸੇਵਾਦਾਰਾ ਦੇ ਰਹਿਣ ਵਾਲੇ ਕਮਰੇ ਸਨ ਉਸ ਜਗਾ ਵਾਲੇ ਪਾਸੇ ਬਾਬਾ ਜੀ ਦਾ ਬਾਗ ਲਾਇਆ ਹੋਇਆ ਸੀ ਜਿਸ ਵਿੱਚ ਕਈ ਤਰਾ ਦੇ ਫਲ,ਫੁੱਲ ,ਬੂਟੇ ਅਤੇ ਅੰਗੂਰਾ ਦੀਆਂ ਵੇਲਾ ਆਦਿ ਲੱਗੇ ਹੋਏ ਸਨ ,ਬਾਬਾ ਕੁੰਦਨ ਸਿੰਘ ਜੀ ਨੂੰ ਸੁਰੂ ਤੋ ਹੀ ਬਾਗਵਾਨੀ ਦਾ ਬਹੁਤ ਸ਼ੋਂਕ ਸੀ ,ਬਾਬਾ ਜੀ ਗੁਰੂ ਸਾਹਿਬਾ ਦੀ ਸੇਵਾ ਤੋ ਵਹਿਲੇ ਹੋ ਕੇ ਬਾਗ ਵਿੱਚ ਫੁੱਲ ਬੂਟੇਆ ਦੀ ਦੇਖ ਭਾਲ ਵੀ ਕਰਿਆ ਕਰਦੇ ਸਨ ,,ਇਸੇ ਕਰਕੇ ਬਾਬਾ ਕੁੰਦਨ ਸਿੰਘ ਜੀ ਦੀ ਰਹਾਇਸ਼ਗਾਹ ਨੂੰ ,ਬਾਬਾ ਜੀ  ਦੇ ਬਾਗ ਦੇ ਨਾਮ ਨਾਲ ਹੀ ਪੁਕਾਰਿਆ ਜਾਂਦਾ ਹੈ  "
jis jga Baba Kundan singh  Ji ate hor sewadara de rahin wale kamre san us jga wale paase Baba Ji da Baag laea hoia si ,jis vich kai tra de fal full boote ate angoora deea vela aid lgge hoe san.Baba Kundan Singh Ji nu suru to hee bagwaani da bhut shonk si ,Baba ji Guru Sahiba di sewa to while ho ke Baag vich full bootea di dekh bhal vi kria krde san ,ise krke Baba Kundan Singh ji di rahaisgah nu Baba ji de Baag Name nal vi pukariea janda hai 

In which place living room of Baba Kundan singh ji and other sawadar there was a garden established by Baba Kundan Singh Ji ,there was many kind of flowers ,fruit tree,creepers of grapes etc.Baba Kundan Singh ji very fond of gardening. after freed from Guru Sahib's Sewa Baba ji did take care of plants ,So where was Baba Kundan Singh Ji lived its called by Baag (Garden)
                        ,,,,,,,,,,,,,,,,,,,,,,      ..,<<<<<<<<<<>>>>..>>>>>>>,,,,,,,,,,,,,,,,,,,,,,,,,,
                                            <<<<<<<<<<<<<<<>>>>>>>>>>>>>>>>>>

ਬਾਬਾ ਕੁੰਦਨ ਸਿੰਘ ਜੀ ਦੇ ਰੋਜਾਨਾ ਜੀਵਨ ਦੀਆਂ ਕੁਝ ਗਤਵਿਧੀਆਂ 
      Baba Kundan Singh Ji de jeevn deean kujh gatiwidhian 
                             some Glimpses  on Baba Kundan Singh ji's life 



ਬਾਬਾ ਕੁੰਦਨ ਸਿੰਘ ਜੀ ਹਰ ਰੋਜ ਅਮ੍ਰਿਤ ਵੇਲੇ ੨ ਵਜੇ ਉਠ ਕਿ ਸਰੀਰਕ ਕਿਰਿਆ ਸੋਧ ਇਸ਼ਨਾਨ ਕਰਕੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸੇਵਾ  ਵਿੱਚ ਹਾਜਿਰ ਹੋ ਜਾਂਦੇ ਸਨ ਅਤੇ ਸਤਗੁਰਾ ਨੂੰ ਪ੍ਰਕਾਸ਼ ਕਰਦੇ ਸਨ ,ਉਹਨਾ ਦੇ ਨਾਲ ਬਾਬਾ ਭਜਨ ਸਿੰਘ ਜੀ ਵੀ  ਸੇਵਾ ਵਿਚ ਜਾਂਦੇ ਜਿਵੇ ਜਿਵੇ ਬਾਬਾ ਜੀ ਸੇਵਾ ਦੱਸਦੇ ਬਾਬਾ ਭਜਨ ਸਿੰਘ ਜੀ  ਸਾਫ਼ ਸਫਾਈ ਅਤੇ ਹੋਰ ਸੇਵਾ ਵਿਚ ਮਦਦ ਕਰਦੇ ਸਨ .ਸਰਦਾਰ ਮਹਿਲ ਸਿੰਘ ਜੋ ਬਾਬਾ ਜੀ ਦੇ ਖੱਬੇ ਹਥ ਪਿਛੇ ਹਨ ਉਹ ਵੀ ਬਾਬਾ ਜੀ ਨਾਲ ਪਹਿਰੇ ਦੀ ਸੇਵਾ ਤੇ ਜਾਂਦੇ ਸਨ
Baba Kundan Singh Ji hr roj amrit wele 2 waje uth ke sreerk kiria sodh isnan krke shri Guru Granth Sahib ji di sewa vich hajir ho jande san ate satgura nu parkash krde san ,uhna de naal Baba Bhajan Singh ji vi sewa vich jande san jiwe jiwe Baba Ji sewa dassde Baba Bhajan Singh Ji saaf safai ate hor sewa vich madad karde,sardar Mehal Singh ji jo Baba ji de khabbe hath han uh we Baba ji naal phire di sewa te jande san 

Every day Baba Kundan Singh ji awoke up early morning 2 o'clock .after having bath and fresh he presented him self in sewa along with Baba Bhajan Singh Ji ,Baba Kundan SIngh Ji  made parkash of Guru Granth Sahib ji and Baba Bhajan singh ji did other sewa ,cleening and helped Baba Ji .sardar Mehil singh ji left side of Baba Kundan Singh ji he also did sewa as a security  
,,,,,,,,,,,,,,,,,,,,,,,,,,,,,           ,,,,,,,,,,,,,,,           ,,,,,,,,,,,,,,,             ,,,,,,,,,,,,          ,,,,,,,,,,,,, 





ਉਸਤਾਦ ਬਾਬਾ ਕੇਹਰ ਸਿੰਘ ਜੀ ਅਮ੍ਰਿਤ ਵੇਲੇ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਹੋਏ 
ustad Baba Kehar Singh ji amrit wele Shri Aasa Ji di War da keertan krde hoe 


"ਅਮ੍ਰਿਤ ਵੇਲੇ ਸਤਗੁਰਾ ਨੂੰ ਪ੍ਰਕਾਸ਼ ਕਰਕੇ ਦੁਧ ਦਾ  ਭੋਗ ਲਵਾ ਕੇ ਬਾਬਾ ਕੁੰਦਨ ਸਿੰਘ ਜੀ ਆਪਣਾ ਨਿਤਨੇਮ ਕਰਦੇ ਅਤੇ ਕੀਰਤਨ ਸਰਵਣ ਕਰਦੇ"
Amrit wele Satgura nu Parkash krke dudh da bhog lawa ke Babab Kundan Singh ji aapana nitnem krde ate keertan sarvan karde 
after did parkash of Guru sahib Ji Baba Kundan Singh ji meditate and listened keertan 



ਬਾਬਾ ਕੁੰਦਨ ਸਿੰਘ ਜੀ ਮੁਖੀ ਨਾਨਕਸਰ ਕਲੇਰਾਂ ,,ਬਾਬਾ ਕੁੰਦਨ ਸਿੰਘ ਜੀ ਦੀ ਜੀਵਨ ਸ਼ੈਲੀ ਬੜੀ ਕਮਾਲ ਦੀ ਸੀ ,ਬਹੁਤ ਗੁਣਾ ਦੇ ਧਾਰਨੀ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਸੇਵਾਦਾਰ ਹੀ ਸਮਝਿਆ ,ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸੇਵਾ ਕਰਕੇ ਦੀਵਾਨ ਵਿਚ ਸੰਗਤ ਰੂਪ ਹੋ ਕਥਾ ਕੀਰਤਨ ਸੁਣਦੇ ਹੋਏ
Baba Kundan Singh ji mukhi Nanaksar Kaleran ,Baba Kundan Singh Ji di jeevn sheli badi kamal di si ,bahut guna de dhaarni hon de baawjood vi aapne aap nu sewadar hee samjhia ,Shri Guru Granth Sahib Ji di sewa krke deevan vich sangat roop ho katha keertn sunde hoe 
Baba Kundan Singh ji head of  Nanaksar .life style of Baba Kundan Singh ji was very amazing .after did sewa listened katha keertan as a sangat 





ਹਰ ਰੋਜ ਸਵੇਰ ਬਾਬਾ ਕੁੰਦਨ ਸਿੰਘ ਜੀ ਸੰਗਤਾ ਨੂੰ ਹੁਕਮਨਾਮਾ ਸਰਵਣ ਕਰਵਾਉਂਦੇ ਸਨ
Hr roj sawer baba Kundan Singh Ji sangata nu hukmnama sarvan karvaunde san 
Every morning Baba Kundan Singh Ji make to hear hukmnama to Sangat 

,,,,                       <<<<<<<<<<<<<<<<<<<>>>>>>>>>>>>>>>>>>>..

ਹੁਕਮਨਾਮਾ ਸਰਵਣ ਕਰਵਾਉਣ ਉਪਰੰਤ ਬਾਬਾ ਕੁੰਦਨ ਸਿੰਘ ਜੀ ਰੋਜਾਨਾ ਦੇ ਦੀਵਾਨ ਦੀ ਸਮਾਪਤੀ ਤੋ ਬਾਅਦ ਸੇਵਾ ਕਰਕੇ ਆਪਣੇ ਬਾਗ ਵਿੱਚ ਵਾਪਿਸ ਆ ਜਾਂਦੇ ਸਨ ,
Hukmnama sarvan karvoun uprant Baba Kundan Singh ji rojana de deevan di samapti to vad sewa krke aapne baag vich wapis a jande san 
after make to hear Hukmnama and completion of daily deevan Baba ji came back to his Baag  


ਬਾਬਾ ਕੁੰਦਨ ਸਿੰਘ ਜੀ ਆਪਣੇ  ਬਾਗ ਵਿੱਚ ਬਾਪੂ ਹਮੀਰ ਸਿੰਘ ਜੀ ਵਾਲੇ ਪਾਸੇਓ ਆਉਂਦੇ ਹੋਏ ਉਹਨਾ ਦੇ ਮਗਰ ਭਾਈ ਗੁਰਮੇਲ ਸਿੰਘ ਜੀ ਆ ਰਹੇ ਹਨ
Baba Kundan Singh ji aapne Baag vich bapu Hameer Singh ji wale pasio aunde hoe uhna de magar Bhai Gurmel Singh ji a rahe han,

 Baba Kundan Singh ji entered in his Baag via side of Bapu Hameera Singh ji ,Bhai Gurmel Singh ji was also coming behind of Baba Ji 

                                          <<<<<<<<<<<<<<>>>>>>>>>>>>>>>>>>>
,,,,,,,,,,,,,,,             ,,,,,,,,,,,,          ,,,,,,,,,,,,              ,,,,,,,,,,,,,,,,,          ,,,,,,,,,,,,,,,            ,,,,,,,,,

ਛੋਟੇ ਬੱਚੇ ਹਰ ਦੇਸ਼ ਕੌਮ ਦਾ ਭਵਿਖ ਹੁੰਦੇ ਹਨ ,ਬਾਬਾ ਕੁੰਦਨ ਸਿੰਘ ਜੀ ਛੋਟੇ ਬੱਚਿਆ ਨੂੰ ਬਹੁਤ ਪਿਆਰ ਕਰਦੇ ਸਨ ,ਬਾਬਾ ਜੀ ਬੱਚਿਆ  ਨੂੰ ਟੋਫੀਆ,ਮਿਠਾਈਆਂ ਅਤੇ ਹੋਰ ਖਿਡੋਣੇ ਆਦਿ ਨਾਲ ਖੁਸ਼ ਕਰਦੇ ਅਤੇ ਆਪਣੀ ਸੁਭ ਪ੍ਰੇਰਣਾ ਬੱਚਿਆ ਨੂੰ ਦਿੰਦੇ ਸਨ  ,ਬਾਬਾ ਜੀ ਨਿਮਰ ਭਾਵ ਬੱਚੇਆਂ ਨਾਲ ਵਿਚਰਦੇ ,ਕੁਝ ਛੋਟੇ ਬੱਚੇ ਬਾਬਾ ਦੇ ਕਪੜੇ ਵੀ ਮੇਲੇ ਕਰ ਦਿੰਦੇ ਪਰ ਬਾਬਾ ਜੀ ਬੱਚਿਆ ਨੂੰ ਪਿਆਰ ਦੁਲਾਰ ਕਰਦੇ ਰਹਿੰਦੇ ,
Chhote bache desh kaum da bhwaikh hunde han ,Baba Kundan Sing ji chhote bachia nu bahut piaar krde san ,Baba ji bachia nu tofia ,mathiai ate hor khidone aid nal khush karde san ate apni subh prerna bachia nu dinde san,baba ji nimr bhaaw bachia nal vichrde ,kujh chhote bache Baba ji de kapde vi maile kr dinde par Baba ji bachiea nu piaar dulaar krde rhinde 

youger children are future of every nation ,Baba Kundan Singh ji loved a lot to children .He used to make happy to children by providing candies,toys and with his blessings.His dealing was very loyal for children. Baba ji always be happy, even though his clothes were made dirty by some children. 




ਇੱਕ ਛੋਟਾ ਬੱਚਾ ਜੋ ਚੰਡੀਗੜ ਤੋ ਹੈ ,ਸਹਿਜੇ ਹੀ ਬਾਬਾ ਕੁੰਦਨ ਸਿੰਘ ਜੀ ਦੀ ਬੁਕਲ ਵਿੱਚ ਬੇਠ ਆਸ਼ੀਰਵਾਦ ਲੇਂਦਾ ਹੋਇਆ ,ਬਾਬਾ ਜੀ ਦੇ ਕੋਲ ਭਾਈ ਬਲਜੀਤ ਸਿੰਘ ਜੀ ਬੀਰੀ ਬੇਠੇ ਹੋਏ ਹਨ
Ik chhota bacha jo Chandigardh to hai ,shije hee Baba Kundan Singh ji di bukl wich beth asheervad lenda hoia ,Baba Ji de kol Bhai Baljeet Singh i Beeri bethe hoe han

A small boy belonging to Chandigarh is taking blessings of baba ji  by sitting in his lap and Bhai Baljit singh ji (biri) is giving company to them.




ਛੋਟਾ ਬੱਚਾ ਸਿਮਰਨ ਸਿੰਘ ਬਾਬਾ ਕੁੰਦਨ ਸਿੰਘ ਜੀ ਨਾਲ ਹੱਸ ਖੇਡ ਰਿਹਾ ਹੈ
Chhota bacha Simran Singh Baba Kundan Singh ji naal hass khed riha hai 
Small boy Simran singh his giggling and playing with baba ji



"""""""
" ਜਦੋ ਨਿੱਕੇ ਬੱਚਿਆ ਨੇ ਆਪਣੇ ਮਾਤਾ ਪਿਤਾ ਨਾਲ ਬਾਬਾ ਕੁੰਦਨ ਸਿੰਘ ਜੀ ਨੂੰ ਮਿਲਣ ਆਉਣਾ ਤਾ ਬਾਬਾ ਜੀ ਨੇ ਸੇਵਾਦਾਰ ਨੂੰ ਕਹਿਣਾ ,,ਜਵਾਨ ਆਹ ਖਿਡੋਣੇ ਸ਼ੇਲਫ਼ ਤੋ ਉਤਾਰ ਕੇ ਸਾਨੂੰ ਫੜਾਓ ਅਤੇ ਬਾਬਾ ਜੀ ਨੇ ਬੱਚਿਆ ਨਾਲ ਇੱਕ ਮਿੱਕ ਹੋ ਜਾਣਾ ,ਮਾਨੋ ਇਹ ਬੱਚੇ ਅਤੇ ਬਾਬਾ ਜੀ ਇੱਕ ਦੂਜੇ ਨੂੰ ਬੜੀ ਦੇਰ ਦੇ ਜਾਣਦੇ ਹੋਣ  "
jdo nikke bachia ne aapne maata pita naal Baba Kundan Singh ji nu miln auna ta Baba Ji ne Sewadara nu khina Jawan aah khidone self to utaar ke sanu fadaao ate Baba ji ne bachia naal ikmik ho jana ,maano eh bache ate Baba ji ikk duje nu badi der de jaande hon 

Whenever children came to meet Baba ji with their parents then Baba ji told to their sevadars for giving toys to children which  placed on self and Baba ji get together with children like they have old relation with each other
                                                                                                                                     """"""



 ਇਸ ਤਰਾ ਦੇ ਕਈ ਹੋਰ ਖਿਡੋਣੇ ਜੋ ਬਾਬਾ ਕੁੰਦਨ ਸਿੰਘ ਜੀ ਛੋਟੇ ਬੱਚਿਆ ਨੂੰ ਖੇਡਣ ਨੂੰ ਦਿਆ ਕਰਦੇ ਸਨ
Es tra de kai hor khdione jo Baba Kundan Singh ji chhote bachia nu khedan nu dia karde san 
Baba ji used to provide such type of toys to children.


 ਬਾਬਾ ਕੁੰਦਨ ਸਿੰਘ ਜੀ ਦਾ ਛੋਟੇ ਬੱਚਿਆ ਨਾਲ ਬਹੁਤ ਪਿਆਰ ਸੀ ,ਕਿਸੇ ਦੇ ਘਰ ਜਾ ਕਿਸੇ ਸਮਾਗਮ ਤੇ ਕਿਸੇ ਬੱਚੇ ਨੇ ਬਾਬਾ ਜੀ ਨੂੰ ਮਿਲਣਾ ਤਾ ਬਾਬਾ ਜੀ ਨੇ ਕਹਿਣਾ ਜਵਾਨ ਇਸ ਬੱਚੇ ਨੂੰ ਸਾਡੇ ਕੋਲ ਬਿਠਾਓ ਅਤੇ ਬਾਬਾ ਜੀ ਨੇ ਹੋਲੀ ਹੋਲੀ ਬੱਚੇ ਨਾਲ ਗੱਲ  ਬਾਤ ਕਰਨੀ ,
Baba Kundan Singh ji da chhote bachia naal bhut piaar si ,kise ghar ja kise samagam te kise bache ne Baba Ji nu milna ta Baba Ji ne kahina Jawan es bache nu sade kol bithao ate Baba Ji ne holi holi bache naal gall baat karni 

As Baba ji have a lots of love for children in their heart,Baba ji always play and talk with children on any event or at any place.



 ਇਹ ਛੋਟਾ ਬੱਚਾ ਸਿਮਰਨ ਸਿੰਘ ਜੋ ਬਾਬਾ ਕੁੰਦਨ ਸਿੰਘ ਜੀ ਨਾਲ ਕਾਫੀ ਘੁਲ ਮਿਲ ਚੁੱਕਾ ਸੀ ,ਆਪਣੀਆਂ ਛੋਟੀਆਂ ਛੋਟੀਆਂ ਸ਼ਰਾਰਤਾ ਕਰਕੇ ਬਾਬਾ ਜੀ ਨਾਲ ਹੱਸਦਾ ਹੋਇਆ
Eh chhota Bacha Simran Singh jo Baba Kundan Singh ji naal kafi ghul mil chukka si ,aapni chhotia chhotia shrarta krke Baba Ji naal hassda hoia 
This small boy Simran singh which has been mixed up with baba ji  is laughing and playing.



 ਬਾਬਾ ਕੁੰਦਨ ਸਿੰਘ ਜੀ ਨੂੰ ਛੋਟਾ ਬੱਚਾ ਜੋ ਹਰ ਰੋਜ ਸਵੇਰੇ ਆਪਣੇ ਦਾਦਾ ਜੀ ਦੇ ਨਾਲ ਨਾਨਕਸਰ ਮੱਥਾ ਟੇਕਣ ਆਉਂਦਾ ਹੈ ,ਬਾਬਾ ਜੀ ਨੂੰ ਮਿਲ ਕੇ ਪਿਆਰ ਨਾਲ ਮਥਾ ਟੇਕਦਾ ਹੋਇਆ ,ਬਾਬਾ ਜੀ ਖੁਸ਼ੀ ਨਾਲ ਬੱਚੇ ਨੂੰ ਸੇਬ ਦਾ ਪ੍ਰਸ਼ਾਦ ਦੇ ਰਹੇ ਹਨ ..
Baba Kundan Singh ji nu chhota bacha jo har roj swere aapne daada ji de naal Nanaksar matha tekan ainda hai ,Baba ji nu mil ke piaar nal matha tekda hoia ,Baba Ji khushi nal bache nu seb da parshad de rhe han .
A child who come to Nanaksar daily with his grandfather is bowing his head infront of Baba ji  and baba ji give an apple as their blessings to him.




 ਬਾਬਾ ਕੁੰਦਨ ਸਿੰਘ ਜੀ ਅਤੇ ਬਾਬਾ ਭਜਨ ਸਿੰਘ ਜੀ ਸਚਖੰਡ ਦੇ ਦਰਵਾਜੇ ਅੱਗੇ ਬੇਠੇ ਹੋਏ ਹਨ ,,ਇਹ ਛੋਟਾ ਬੱਚਾ ਬਾਬਾ ਜੀ ਨੂੰ ਮੱਥਾ ਟੇਕ ਰਿਹਾ ਹੈ ,
Baba Kundan Singh ji ate Baba Bhajan Singh ji Sachkhand de darwaje agge bethe hoe han ,,eh chota bacha Baba ji nu matha tek riha hai 
Baba kundan singh ji and Baba Bhajan singh ji are sitting in front of sachkhand where a small boy is bowing his head for Baba ji.



 ਕਈ ਬਾਰ ਬਾਬਾ ਕੁੰਦਨ ਸਿੰਘ ਜੀ ਆਪਣੀ ਮੋਜ ਵਿੱਚ ਹੁੰਦੇ ਤਾ ਉਹਨਾ ਨੇ ਸੇਵਾਦਾਰਾ ਨੂੰ ਕਹਿਣਾ ਕੇ ਆਹ ਖਿਡੋਣੇ ਚਲਾਓ  ..
ਅਤੇ ਬਾਬਾ ਜੀ ਨੇ ਚਲਦੇ ਖਿਡੋਣੇ ਦੇਖ ਖੁਸ਼ ਹੋਣਾ ,,
kai bar Baba Kundan Singh ji aapni moj  wich bethe hunde ta uhna ne sewadara nu khina ke aah khiodne chalao ate Baba ji ne chalde khidone dekh ke khush hona ..
Sometimes Baba ji ask their sevadars to switch on toys and he becomes happy by seeing this.





ਨਾਨਕਸਰ ਆਉਣ ਵਾਲੇ ਪਰਿਵਾਰ ਇਹ ਗੱਲ ਜਾਣਦੇ ਸਨ ਕੇ ਬਾਬਾ ਕੁੰਦਨ ਸਿੰਘ ਜੀ ਛੋਟੇ ਬੱਚਿਆ ਨੂੰ ਬਹੁਤ ਪਿਆਰ ਕਰਦੇ ਹਨ ,ਇਸ ਕਰਕੇ ਸਮੇ ਸਮੇ ਅਨੁਸਾਰ ਬਾਬਾ ਜੀ ਨੂੰ ਖਿਡੋਣੇ ਵੀ ਭੇਟ ਕਰਕੇ ਕੇ ਜਾਂਦੇ ,
Nanaksar aaun wale pariwar eh gall jaande san ke Baba Kundan Singh ji choote bachia nu bahut piaar karde han ,es krke sme sme anusaar Baba Ji nu khidone vi bhet krde ..
Families which often visit Nanaksar were well known that Baba ji are fond of toys so they bring toys for Baba ji with their love.



ਇਹ ਛੋਟੀ ਬੱਚੀ ਕਪੂਰਥਲੇ ਤੋ ਮਲਕੀਤ ਸਿੰਘ ਦੀ ਭਤੀਜੀ ਹੈ ,ਬਾਬਾ ਕੁੰਦਨ ਸਿੰਘ ਜੀ ਬੱਚੇ ਦੇ ਮੂਹ ਨੂੰ ਮਿਸ਼ਰੀ ਲਾਉਂਦੇ ਹੋਏ ..
Eh chhoti bachi kapoorthale to Malkeet Singh di bhteeji hai ,Baba Kundan Singh ji bache de nooh nu mishri launde hoe ..
this younger baby was nice of Malkeet Singh from  Kapoorthala ,Baba Kundan Singh ji was touching sweet candy to her mouth 



 ਇਹ ਛੋਟਾ ਬੱਚਾ ਸਿਮਰਨ ਸਿੰਘ ਬਾਬਾ ਕੁੰਦਨ ਸਿੰਘ ਜੀ ਨੂੰ ਨਵੇ ਸਾਲ ਦਾ ਕਾਰਡ ਦਿੰਦਾ ਹੋਇਆ ..
Eh chhota bacha Simran Singh Baba Kundan Singh ji nu nawe saal da card dinda hoia 
Small child Simran Singh gave new year card to Baba Kundan Singh ji 



 ਬਾਬਾ ਕੁੰਦਨ ਸਿੰਘ ਜੀ ਦੇ ਨਾਲ ਪਰਮਿੰਦਰ ਸਿੰਘ ਬੇਠਾ ਹੋਇਆ ,,ਬਾਬਾ ਜੀ ਇਹਨਾ ਬੱਚਿਆ ਨਾਲ ਗੱਲ ਬਾਤ ਕਰਕੇ ਖੁਸ਼ ਹੁੰਦੇ ਹੋਏ
Baba Kundan Singh ji de naal parminder singh betha hoia ,Baba ji ihna bachia naal gall baat krke khush hunde hoe 
Parminder Singh was sitting beside with Baba Ji ,Baba ji feel joyed to talk with these children 




             
ਪਿੰਡ ਝੋਰੜਾਂ ਪਾਠੀ ਇਕਬਾਲ ਸਿੰਘ ਜੀ ਦੇ ਘਰ ਬਾਬਾ ਕੁੰਦਨ ਸਿੰਘ ਜੀ ਬੇਠੇ ਹੋਏ ,ਪਰਿਵਾਰ ਦਾ ਛੋਟਾ ਬੱਚਾ ਬਾਬਾ ਜੀ ਕੋਲੋ ਪ੍ਰਸ਼ਾਦ ਲੈ ਕੇ ਫੋਟੋ ਖਿਚਵਾ ਰਿਹਾ ਹੈ ...
Pind jhordan Paathi Iqbal Singh Ji de ghar Baba Kundan Singh ji bethe hoe ,priwar da chhota bach Baba Ji kolo parshad le ke photo khichwa riha hai 
Baba Kundan Singh ji in village Jhoran at Pathi Iqbal Singh's House ,a kid of family after took parshad from Baba ji sat beside for Photograph 





                    ,,,,,         ,,,,,,,,,,,,,,,                  ,,,,,,,,,,,,,,,,,,               ,,,,,,,,,,,,,,,,,,             ,,,,,,,,,,,,,,,,
                          <<<<<<<<<<<<<<<<<<<<<<<<>>>>>>>>>>>>>>>>>>.>>>>>>>>

ਬਾਗ ਵਿੱਚ ਸੰਗਤਾ ਅਤੇ ਹੋਰ ਆਏ ਗਏ ਨੂੰ ਮਿਲਣ ਤੋ ਬਾਅਦ , ਬਾਬਾ ਜੀ ਪ੍ਰਸ਼ਾਦਾ ਪਾਣੀ ਛਕ ਕਿ ਬਾਗਵਾਨੀ ਕਰਨ ਲੱਗ ਜਾਂਦੇ ਅਤੇ ਛੋਟੇ ਬੱਚਿਆ ਨੂੰ ਤਬਲੇ ਅਤੇ ਹਰਮੋਨੀਅਮ ਦਾ  ਰਿਆਜ ਕਰਨ ਨੂੰ ਕਹਿੰਦੇ ,,
Baag vich Sangata ate hor aye gye nu milan to vad Baba ji parshada paani chhk ke baagwani krn lagg jande ate chhote bcheia nu table ate harmonum da riaaj karn nu kahinde 
after meet to visitors Baba ji took breakfast and started gardening and gave instruction to student for practice of tabla, harmonium etc    

                                     <<<<<<<<<<<<>>>>>>>>>>>>>>>>>>>>
,,,,,,,,,,,,,,,            ,,,,,,,,,,,,,,,,,,,,,             ,,,,,,,,,,,,,,,,,,,,,,,,                   ,,,,,,,,,,,,,,,,,,,           ,,,,,,,,,,,,







 ਬਾਬਾ ਕੁੰਦਨ ਸਿੰਘ ਜੀ ਜਿਨਾ ਚਿਰ ਸਰੀਰ ਕਰਕੇ ਪੂਰੇ ਤੰਦਰੁਸਤ ਸਨ ਉਨਾ ਚਿਰ ਆਪ ਜੀ ਆਈ ਸੰਗਤ ਨੂੰ ਸੁਖਮਨੀ ਸਾਹਿਬ ਵਿੱਚ ਮਿਲਦੇ ਸਨ ਇਥੇ ਹੀ ਸੰਗਤ ਨੂੰ ਪ੍ਰਸ਼ਾਦ ਦਿੰਦੇ ਸਨ ,,ਜਦੋ ਸਰੀਰ ਬਿਰਧ ਅਵਸਥਾ ਵੱਲ ਗਿਆ ਤਾ ਬਾਬਾ ਜੀ ਸੁਖਮਨੀ ਸਾਹਿਬ ਦੇ ਪਿਛਲੇ ਪਾਸੇ ਸਟੂਲ ਤੇ ਬੇਠ ਜਾਇਆ ਕਰਦੇ ਸਨ ,,,
Baba Kundan Singh Ji jina chir sreer krke poore tandrust san una chir aap ji aae sangat nu Sukhmani Sahib vich milde san ithe hee sangta nu parshad dinde san ,jdo sreer birdh awastha wall gia ta baba ji Sukhmani Sahib de pichhle paase satool te beth jaeia karde san 
when till Baba Kundan Singh ji was physically well he sat in Sukhmani Sahib and meet to sanagat there when he became old age he sat behind Sukhmani Sahib room    



ਇਹ ਜਗਾ ਸੁਖਮਨੀ ਸਾਹਿਬ ਜੀ  ਦੇ ਪਿਛਲੇ ਪਾਸੇ ਹੈ ,,ਇਥੇ ਬੇਠ ਕੇ ਬਾਬਾ ਕੁੰਦਨ ਸਿੰਘ ਜੀ ਸੰਗਤਾ ਨੂੰ ਮਿਲਿਆ ਕਰਦੇ ਸਨ ,
Eh jaga Sukhmani Sahib ji de pichhle pase hai ,ithe beth ke Baba Kundan Singh ji Sangata nu miliea karde san 
back side of Sikhmani Sahib ji where Baba ji sat on this table 




                   
ਬਾਬਾ ਕੁੰਦਨ ਸਿੰਘ ਜੀ ਸੁਖਮਨੀ ਸਾਹਿਬ ਜੀ ਦੇ ਮਗਰ ਵਾਲੇ ਕਮਰੇ ਵਿਚ ਬੇਠੇ ਹੋਏ
Baba Kundan Singh ji Sukhmani Sahib ji de magar wale kamre vich bethe hoe 
Baba Kundan SIngh ji was sitiing back side room of  Sukhmani Sahib 




 ਬਾਬਾ ਕੁੰਦਨ ਸਿੰਘ ਜੀ ਸੁਖਮਨੀ ਸਾਹਿਬ ਦੇ ਮਗਰ ਵਾਲੀ ਜਗਾ ਤੇ ਬੇਠੇ ਹੋਏ
Baba Kundan Singh ji Sukhmani Sahib de magar wali jaga te bethe hoe 
 Baba Kundan Singh ji was sitting back side room of Shukhmani Sahib 





 ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਬਾਬਾ ਕੁੰਦਨ ਸਿੰਘ ਜੀ ਸੰਗਤ ਨੂੰ ਸੁਖਮਨੀ ਸਾਹਿਬ ਦੇ ਅੱਗੇ ਵਾਲੇ ਹਾਲ ਵਿਚ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੰਦੇ ਹੋਏ ਅਤੇ ਵਧਾਈ ਕਬੂਲਦੇ ਹੋਏ ,ਨਾਲ ਹੋਰ ਸੇਵਾਦਾਰ ਵੀ ਨਜਰ ਆ ਰਹੇ ਹਨ
Shri Guru Nanak Dev Ji de gurpurb te Baba Kundan Singh ji sangat nu Sukhmani Sahib de agge wale haal wich Sangat nu Gurpurb di wadhai dinde ate wadhai kboolde hoe 
Baba Kundan Singh ji sharing  birthday greeting of Shri Guru Nanak Dev Ji with sangat infront hall of Sukhmani Sahib 




                    ,,,,,,,,,,,,,,,,,,,,,,       ,,,,,,,,,,,,,,,,,,,,,        ,,,,,,,             ,,,,,,,,,,,,,,,,,,,,,,,,,,,,,,,,,,           ,,,,,,,,,,,,,



ਬਾਬਾ ਕੁੰਦਨ ਸਿੰਘ ਜੀ ਬਾਗ ਵਿੱਚ ਟਹਿਲਦੇ ਹੋਏ ਅਤੇ ਬਾਪੂ ਹਮੀਰ ਸਿੰਘ ਜੀ ਨਾਲ ਵਿਚਾਰ ਸਾਂਝੇ ਕਰਦੇ ਹੋਏ  ,ਬਾਹਰ ਦੇ ਸਾਰੇ ਕੰਮ ਕਾਰ ਦੀ ਦੇਖ ਰੇਖ ਬਾਪੂ ਹਮੀਰ ਸਿੰਘ ਜੀ ਹੀ ਕਰਦੇ ਸਨ
Baba Kundan Singh ji baag vich thilde hoe ate bapu Hameer Singh ji naal vichar sanjhe krde hoe ,,baahr de sare kan kaar di dekh rekh bapu Hameer Singh ji hee karde san 
Baba Kundan Singh ji was walking in garden with bapu Hameer Singh ji and discus with him ,out side work was handed over by bapu ji 

  
 ਬਾਬਾ ਕੁੰਦਨ ਸਿੰਘ ਜੀ ਅਤੇ ਬਾਪੂ ਹਮੀਰ ਸਿੰਘ ਜੀ
Baba Kundn Singh ji ate Bapu Hameer Singh ji 


               
ਬਾਬਾ ਜੀ ਦੇ ਨਾਲ ਖੜੇ ਹਨ ਭਾਈ ਗੁਰਮੇਲ ਸਿੰਘ ਜੀ ਅਤੇ ਇਕ ਹੋਰ ਸੇਵਾਦਾਰ
Baba ji de naal khade han Bhai Gurmel singh ji ate ik hor sewadar 





"""" ,                                        <<<<<<<<<<<<<>>>>>>>>>>
ਬਾਬਾ ਕੁੰਦਨ ਸਿੰਘ ਜੀ ਨੂੰ ਸੰਗੀਤ ਦੀ ਕਾਫੀ ਮੁਹਾਰਤ ਹਾਂਸਿਲ ਸੀ ,,ਆਪ ਕਈ ਤਰਾ ਦੇ ਸਾਜ ਵਜਾ ਲੇਂਦੇ ਸਨ ,ਬਾਬਾ ਜੀ ਬੱਚਿਆ ਨੂੰ ਰਿਆਜ ਕਰਨ ਲਈ ਲਗਾ ਕੇ ਉਹਨਾ ਨੂੰ ਦੂਰੋ ਸੁਣਦੇ ਵੀ ਰਹਿੰਦੇ ਅਤੇ ਨਾਲ ਨਾਲ ਬਾਗਵਾਨੀ ਵੀ ਕਰਦੇ ਰਹਿੰਦੇ ..
Baba Kundan Singh ji nu Sangeet di kaafi muharit hansil si ,aap kai tra de saaj waja lende san ,Baba ji Bachia nu riaaj krn li laga ke uhna nu dooro sunde vi rahinde ate nal nal baagwani we krde rahinde 
Baba Kundan Singh ji was very expert in Music he played many instrumental ,Baba ji gave lesson to students for practice while gardening he also listened and watched students voice  
                                                     <<<<<>>>>>>>>                                                                                """"""""                                                                                                                                                  




ਬਾਬਾ ਜੀ ਬਾਗਵਾਨੀ ਕਰਦੇ ਹੋਏ ..ਬੂਟਿਆਂ ਅਤੇ ਹੋਰ ਫਲ ਸਬਜੀਆ ਨੂੰ ਦੇਖਦੇ ਹੋਏ 
Baba ji bagwaani karde hoe ,bootia ate hor fal sabzia nu dekhde hoe 
Baba Kundan Singh ji was Gardening and watched plants 



 ਬਾਬਾ ਕੁੰਦਨ ਸਿੰਘ ਜੀ ਫੁੱਲਾਂ ਵਾਲੇ ਬੂਟੇ ਦੇ ਕੋਲ ਖੜੇ ਹੋਏ
Baba Kundan Singh Ji fulla wale boote de kol kahade hoe 
Baba Kundan Singh ji was standing beside flower plant 






ਬਾਬਾ ਕੁੰਦਨ ਸਿੰਘ ਜੀ ਸੁਖਮਨੀ ਸਾਹਿਬ ਜੀ ਦੇ ਅੱਗੇ ਬਣੀ ਕਿਆਰੀ ਵਿਚ ਖੜੇ ਹੋਏ ,,ਬਾਬਾ ਜੀ ਦੇ ਨਾਲ ਸੱਜੇ ਹਥ ਖੜੇ ਹਨ ਉਸਤਾਦ ਸੇਵਾ ਸਿੰਘ ਜੀ ,ਬਾਬਾ ਜੀ ਦੇ ਖਬੇ ਹਥ ਭਾਈ ਗੁਰਮੇਲ ਸਿੰਘ ਜੀ ਬਾਪੂ ਮਹਿੰਦਰ ਸਿੰਘ ਜੀ ਅਤੇ ਹੋਰ ਸੇਵਾਦਾਰ ....
Baba Kundan Singh Ji Sukhmani Sahib ji de agge bani kiaari vich khade hoe ,Baba ji de nal sajje hath khade han ustad Sewa Singh ji ,Baba ji de khabbe hath Bhai Gurmel Singh ji bapu Mohinder Singh ji ate hor sewadar 
Baba Kundan Singh ji and other sewadar were standing in front of Sukhmani Sahib garden ,right side of Baba ji was ustad Sewa Singh ji ,left side of Baba ji ,Bhai Gurmel Singh ji ,Bapu Mohinder Singh ji 





ਕੁਦਰਤ ਨਾਲ ਪ੍ਰੇਮ ਕਰਨ ਵਾਲੇ ਮਹਾਪੁਰਖ ਜਿਵੇ ਕੁਰਦਤ ਨਾਲ ਇੱਕ ਮਿੱਕ ਹੋਏ ਹੋਣ ... ਕਿਸੇ ਕਲਾ ਪ੍ਰੇਮੀ ਵੱਲੋ ਸਰਧਾ ਨਾਲ ਬਾਬਾ ਜੀ ਦਾ ਇਹ ਸਰੂਪ ਬਣਾਇਆ ਹੋਇਆ ਹੈ ,
kudrat nal prem karn wale mahapurkh jiwe kudrat nal ikkmikk hoe hon ,kise kala premi wallo sardha naal Baba Ji da banaiea hoia ih saroop ,
it seems nature and beloved of nature were mix up with each other ,an artist made Baba Ji's panting with respect .   




 ਬਾਪੂ ਹਮੀਰ ਸਿੰਘ ਵਾਲੇ ਪਾਸੇ ਬਾਬਾ ਜੀ ਫੁੱਲ ਬੂਟੇ ਦੇਖਦੇ ਹੋਏ
Bapu Hameer Singh wale paase Baba Ji full boote dekhde hoe 
Baba ji keep watched plants in Bapu Hameer singh side 



ਬਾਬਾ ਜੀ ਟਹਿਲਦੇ ਹੋਏ ਬਾਪੂ ਹਮੀਰ ਸਿੰਘ ਵਾਲੇ ਪਾਸੇ ਵੀ  ਜਾਂਦੇ ਅਤੇ ਉਥੇ ਲਾਏ ਹੋਏ ਵੇਲ ਬੂਟੇਆਂ ਦੀ ਸੰਭਾਲ ਵੀ ਕਰਦੇ ਸਨ ,
Baba ji tehlde hoe Bapu Hameer Singh wale paase vi jande ate uthe lae hoe veail booyea di sambhal vi karde san 




                
ਬਾਬਾ ਕੁੰਦਨ ਸਿੰਘ ਜੀ ਬਾਗ ਵਿੱਚ ਟਹਿਲਦੇ ਹੋਏ ,,ਨਾਲ ਹਨ ਭਾਈ ਗੁਰਮੇਲ ਸਿੰਘ ਜੀ 
Baba Kundan Singh ji Baag vich tehilde hoe nal hn Bhai Gurmel Singh ji 
Baba Kundan singh ji was walking in garden with Bhai Gurmel singh ji               




 ਬਾਬਾ ਕੁੰਦਨ ਸਿੰਘ ਜੀ ਫੁੱਲਾ ਦੀ ਕਿਆਰੀ ਵਿੱਚ ਖਲੋਤੇ ਹੋਏ
Baba Kundan Singh ji fulla di kiaari vich kahlote hoe 
Baba Kundan Singh ji was standing in flowers garden 





 ਬਾਬਾ ਕੁੰਦਨ ਸਿੰਘ ਜੀ ਬਾਗ ਵਿੱਚ ,ਰੰਬੇ ਨਾਲ ਗੋਡੀ ਕਰਦੇ ਹੋਏ
Baba Kundan SIngh ji Baag vich ranbe naal godi karde hoe 
Baba Kundan SIngh ji dig garden land with spoon tool 



              
ਬਾਬਾ ਕੁੰਦਨ ਸਿੰਘ ਜੀ ਅੰਗੂਰ ਦੀਆਂ ਵੇਲਾ ਨੂੰ ਆਏ ਫਲ ਦੇਖਦੇ ਹੋਏ ਅਤੇ ਇੱਕ ਦੋ ਅੰਗੂਰ ਤੋੜ ਕੇ ਪਿਆਰ ਨਾਲ ਥੱਲੇ ਦਿਖਾਈ ਦੇ ਰਹੇ ਕੁੱਤੇ ਨੂੰ ਪਾ ਰਹੇ ਹਨ ,,
Baba Kundan Singh ji angooran deeian welan nu aye fal dekhde hoe ate 1-2 angoor tod ke piaar nal thalle dikhai de rhe kutte nu pa rahe han 
Baba Kundan Singh ji watched ripe grapes in garden 





 ਬਾਬਾ ਕੁੰਦਨ ਸਿੰਘ ਜੀ ਫੁੱਲਾ ਦੇ ਪਰੋਏ ਹੋਏ ਹਾਰ ਗੁਰੂ ਸਾਹਿਬ ਜੀ ਦੀ ਹਜੂਰੀ ਵਿੱਚ ਲੈ ਕੇ ਜਾਂਦੇ ਸਨ
Baba Kundan Singh ji fullan de paroe hoe haar Guru Sahib ji di hajoori wich le ke jande san 
Baba Kundan Singh ji brought garland flowers in Gurdwara sahib 




 ਬਾਬਾ ਕੁੰਦਨ ਸਿੰਘ ਜੀ ਅਤੇ ਹੋਰ ਸੱਜਣ ਬਾਪੂ ਹਮੀਰ ਸਿੰਘ ਸਮੇਤ ਫੁੱਲਾ ਵਾਲੀ ਕਿਆਰੀ ਵਿਚ ਬੇਠੇ  ਹੋਏ
Baba Kundan Singh ji ate hor sajjan Bapu hameer Singh samet fullan wali kiaari vich bethe hoe 
Baba Kundan Singh ,Bapu Hameer Singh ji and other sewadar were sitting in flowers garden 

                             

                          <<<<<<<<<<<<<<<<<>>>>>>>>>>>>>>>>>>>>>>>>>>>>>>

ਬਾਬਾ ਕੁੰਦਨ ਸਿੰਘ ਜੀ ਬਾਗ ਵਿੱਚ ਤੁਰਦੇ ਫਿਰਦੇ ਸੰਗਤ ਨੂੰ ਵੀ ਮਿਲਦੇ ਰਹਿੰਦੇ ਅਤੇ ਬਚਨ ਬਿਲਾਸ ਕਰਦੇ ਰਹਿੰਦੇ ,,ਕੁਝ ਘੰਟੇ ਬਾਗਵਾਨੀ ਕਰਨ ਉਪਰੰਤ ਬਾਬਾ ਜੀ ਗੁਰੂ ਸਾਹਿਬ ਜੀ ਨੂੰ ਦੁਪਹਿਰ ਦੇ ਭੋਗ ਲਈ ਪ੍ਰਸ਼ਾਦੇ ਦੇ ਥਾਲ ਦੀ ਸੇਵਾ ਲਈ ਚਲੇ ਜਾਂਦੇ ..ਬਾਪੂ ਮਹਿੰਦਰ ਸਿੰਘ ਜੀ ਲੰਗਰ ਵਿਚੋ ਪ੍ਰਸ਼ਾਦੇ ਦਾ ਥਾਲ ਤਿਆਰ ਕਰਕੇ ਬਾਬਾ ਜੀ ਦੇ ਨਾਲ ਥਾਲ ਲੈ ਕੇ ਜਾਂਦੇ ਸਨ ,
Baba Kundan Singh ji Baag vich turde firde sangat nu vi milde rahinde ate bachan bilaas karde rahinde ,kujh chir baagwani karn uprant Baba Ji Guru Sahib ji nu duphair de bhog lai parshade de thaal di sewa lai chale jande Bapu Mohinder Singh ji langar vicho parshade da thaal tiaar krke Baba ji de nal lai ke jande 
while gardening Baba ji  meet to sangat and talk with them after some time Baba ji went to Gurdwara sahib for sewa Bapu Mohinder singh laangri prepared langar for Guru Sahib Ji  

              <<<<<<<<<<<<<<<<<<<<<>>>>>>>>>>>>>>>>>>>>>>>>>>>>>>>>>>>>>>>>








ਬਾਬਾ ਕੁੰਦਨ ਸਿੰਘ ਜੀ ਸਤਗੁਰਾ ਨੂੰ ਪ੍ਰਸ਼ਾਦੇ ਦਾ ਭੋਗ ਲਵਾ ਕੇ ਸਚਖੰਡ ਦੇ ਬਾਹਰ ਬੇਠੇ ਹੋਏ
Baba Kundan Singh ji Satgura nu parshade da bhog lawa ke sachkhand de baahr bethe hoe 






ਬਾਬਾ ਕੁੰਦਨ ਸਿੰਘ ਜੀ ਪ੍ਰਸ਼ਾਦੇ ਦਾ  ਥਾਲ ਲੈ ਕੇ ਆਉਂਦੇ ਹੋਏ
Baba Kundan Singh ji parshade da thaal lai ke aunde hoe 



 ਬਾਬਾ ਕੁੰਦਨ ਸਿੰਘ ਜੀ ਦੁਪਹਿਰ ਦੀ ਸੇਵਾ ਕਰਕੇ ਬਾਗ ਨੂੰ ਵਾਪਿਸ ਆਉਂਦੇ ਹੋਏ
Baba Kundan Singh ji Duphiar di sewa krke baag nu wapis aunde hoe 




 ਦੁਪਹਿਰ ਵੇਲੇ ਬਾਬਾ ਜੀ ਆਈ ਸੰਗਤ ਨੂੰ ਮਿਲਣ ਉਪਰੰਤ  ਪ੍ਰਸ਼ਾਦਾ ਪਾਣੀ ਛਕ ਕੇ ਕੁਝ ਚਿਰ ਲਈ ਆਰਾਮ ਕਰਦੇ ਸਨ
duphair wele Baba ji aayi sangat nu milan uprant parshada paani chhk ke kujh chir lai aaram karde san 






,,,,,,,,,,,,,,,,,,,,,,,,,,          ,,,,,,,,,,,,,,,,,,,,                   ,,,,,,,,,,,,,,,,,,,,,,                     ,,,,,,,,,,,,,,,,,,,,,,,,
                       <<<<<<<<<<<<<<<<<<<<<<>>>>>>>>>>>>>>>>>>>>>>>>>

ਦੁਪਹਿਰ ਤੋ ਬਾਅਦ ਸ਼ਾਮ ਦੀ  ਸੇਵਾ ਲਈ ਬਾਬਾ ਕੁੰਦਨ ਸਿੰਘ ਜੀ ਫਿਰ ਤਿਆਰ ਬਰ ਤਿਆਰ ਹੋ ਕੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਪਹੁਚ ਜਾਂਦੇ ......
duphair to vad sham di sewa lai Baba Kundan Singh ji fir tiaar br tiaar ho ke Shri Guru Granth Sahib ji di hajoori vich pahuch jande san 
Baba Kundan Singh ji attending evening time sewa 
                                   <<<<<<<<<<<<<<<<>>>>>>>>>>>>>>>>>>>>>>>>>>>>

ਬਾਬਾ ਕੁੰਦਨ ਸਿੰਘ ਜੀ ਸ਼ਾਮ ਨੂੰ ਗੁਰਦਵਾਰਾ ਸਾਹਿਬ ਸੇਵਾ ਕਰਨ ਲਈ ਜਾਂਦੇ ਹੋਏ ਨਾਲ ਹਨ ਭਾਈ ਗੁਰਬਖਸ ਸਿੰਘ ਜੀ ਅਤੇ ਹੋਰ ਸੇਵਾਦਾਰ (ਬਾਬਾ ਜੀ ਆਪਣਾ ਪਰਨਾ ਝਾੜ ਰਹੇ ਸਨ ਅਤੇ ਸੇਵਾਦਾਰ ਫੋਟੋ ਖਿਚ ਰਿਹਾ ਸੀ )
Baba Kundan Singh ji shaam nu Gurdwara Sahib sewa krn lai jande hoe nal han Bhai Gurbaksh singh ji ate hor sewadar (Baba ji apna parna jhaad rhe si ate sewadar photo khich riha si )





ਬਾਬਾ ਕੁੰਦਨ ਸਿੰਘ ਜੀ ਸ਼ਾਮ ਦੇ ਦੀਵਾਨ ਸੁਰੂ ਹੋਣ ਤੋ ਪਹਿਲਾ ਸਾਰੀ ਵਿਛਾਈ ਅਤੇ ਹੋਰ ਸੇਵਾ ਕਰਨ ਲਈ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹਾਜਿਰ ਹੁੰਦੇ ਹੋਏ ,,..
Baba Kundan Singh ji shaam de deevan suru hon to pahila sari wichhai ate hor sewa karn lai shri Guru Granth Sahib ji di hajoori vich hajir hunde hoe 
Baba Kundan Singh ji was doing  evening sewa 


ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਪ੍ਰਕਾਸ਼ ਕਰਨ ਅਤੇ ਸਾਰੀ ਵਿਛਾਈ ਦੀ ਸੇਵਾ ਉਪਰੰਤ ਕਥਾ ਸੁਰੂ ਕਰਦੇ ਹੋਏ ਭਾਈ ਅਸਮੇਧ ਸਿੰਘ ਜੀ ....
Shri Guru Granth Sahib ji nu parkash karn ate saari wichhai di sewa uprant katha suru karde hoe Bhai Asmedh singh ji 
Bhai Asmedh Singh ji was starting katha after evening sewa 




ਬਾਬਾ ਕੁੰਦਨ ਸਿੰਘ ਜੀ ਸ਼ਾਮ ਦੀ ਸੇਵਾ ਕਰਕੇ ਬਾਗ ਵਿੱਚ ਵਾਪਿਸ ਆਉਂਦੇ ਹੋਏ ,ਬਾਬਾ ਜੀ ਦੇ ਨਾਲ ਹਨ ਬਾਪੂ ਹਮੀਰ ਸਿੰਘ ਜੀ ,ਸਰਦਾਰ ਮਹਿਲ ਸਿੰਘ ਜੀ ,ਬਾਬਾ ਭਜਨ ਸਿੰਘ ਜੀ ਮਾਸਟਰ ਗੁਰਦੇਵ ਸਿੰਘ ਜੀ ਅਤੇ ਹੋਰ ਸੇਵਾਦਾਰ ਤੇ ਸੰਗਤ
Baba Kundan Singh ji shaam di sewa krke baag vich wapis aunde hoe ,Baba Ji de nal hn Bapu Hameer Singh Ji ,Sardar Mehal Singh Ji ,Baba Bhajan Singh JI ,Master Gurdev Singh Ji ate hor sewadar te sangat
Baba Kundan Singh ji and other sewadar were coming to baag after evening sewa ,Bapu Hameer Singh ji ,sardar Mehal Singh ji ,Master Gurdev Singh jiand others 

,,,,,,,,,,,,,,            ,,,,,,,,,,,,,,,,,,,,              ,,,,,,,,,,,,,,,,,,,,               ,,,,,,,,,,,,,,,,,,               ,,,,,,,,,,,,,,,
               ,                                <<<<<<<<<<<<<<>>>>>>>>>>>>>>>>>>>
ਸ਼ਾਮ ਨੂੰ ਜਲ ਪਾਣੀ ਛਕ ਕੇ ਬਾਬਾ ਕੁੰਦਨ ਸਿੰਘ ਜੀ ਛੋਟੇ ਬੱਚਿਆ ਅਤੇ ਹੋਰ ਵਿਦਿਆਰਥੀਆ ਪਾਸੋ ਉਹਨਾ ਨੂੰ ਦਿਤਾ ਸੰਗੀਤ ਦਾ,  ਸੰਥਿਆ ਦਾ, ਸਬਕ  ਸੁਣਦੇ ਅਤੇ ਅੱਗੇ ਹੋਰ ਦੱਸਦੇ ,
shaam nu jal paani chhk ke Baba Kundan Singh ji chhote bachiea ate hor widiaarthia paaso uhna nu dita hoia sangeet da sabak santhia da sabk sunde ate agge hor dassde hoe 
to take some refreshment Baba Ji listened lesson from students and gave next lesson . 
                                         <<<<<<<<<<<<<<<<<>>>>>>>>>>>>>>>>>







ਬਾਬਾ ਕੁੰਦਨ ਸਿੰਘ ਜੀ ਵਿਦਿਆਰਥੀਆਂ ਪਾਸੋ ਤਬਲਾ ਸੁਣਦੇ ਹੋਏ ..ਬਾਬਾ ਜੀ ਦੇ ਮਗਰ ਭਾਈ ਅਮਰ ਸਿੰਘ ਜੀ ਝੋਰੜਾਂ ਵਾਲੇ ਖੜੇ ਹਨ
Baba Kundan Singh ji widiaarthia paaso tabla sunde hoe ,Baba ji de magar khade han Bhai Amar Singh ji Jhoran 
Baba Kundan Singh ji listened tabla ,Bhai Amar Singh ji jhoran was standing beside 






ਬਾਬਾ ਕੁੰਦਨ ਸਿੰਘ ਜੀ ਸਰੀਰ ਕਰਕੇ ਭਾਵੇ ਬਿਰਧ ਹੋ ਗਏ ਸਨ ,,ਪਰ ਫਿਰ ਵੀ ਕੀਰਤਨ ਦੀ ਸਿਖਲਾਈ ,ਪਾਠ ਦੀ ਸੰਥਿਆ ਆਪ ਆਪਣੀ ਨਿਗਰਾਨੀ ਵਿੱਚ ਕਰਦੇ ਕਰਵਾਉਂਦੇ ਸਨ ,,ਉਸਤਾਦ ਬਾਬਾ ਸੇਵਾ ਸਿੰਘ ਜੀ ਨੂੰ ਜਿਵੇ ਜਿਵੇ ਬਾਬਾ ਜੀ  ਨਿਰਦੇਸ਼ ਦਿੰਦੇ ਕੇ ਫਲਾ ਫਲਾ ਬੰਦੇ ਨੂੰ ਫਲਾ ਫਲਾ ਚੀਜ ਸਿਖਾ ਦਿਓ ,,ਉਸਤਾਦ ਸੇਵਾ ਸਿੰਘ ਜੀ ਉਸੇ ਤਰਾ ਬਚਨ ਮੰਨ ਕੀਰਤਨ ਦੀ ਸਿਖਲਾਈ ਦਿੰਦੇ ( Bhai  Baljeet singh ji Beeri ,Baba Kundan Singh ji da sihyog dide hoe )photo recived from Bhai Baljeet singh ji beeri ,
BabaKundan Singh ji sreer krke bhawe birdh ho gaye san ,pr fir vi keertan di sikhlai ,paath di santhia aap apni nigrani vich krde karwounde san ,ustad Sewa Singh ji nu jiwe jiwe Baba Ji nirdesh dinde ke fla fla bnde nu fla fla cheej sikha dio ,ustad Sewa Singh ji use tra bachan mann keertan di  sikhlai dinde 
though Baba Kundan Singh ji became old but he keep watched all activity of students ,Baba ji gave instruction to ustad Sewa Singh ji to teach students 



 ਬਾਬਾ ਕੁੰਦਨ ਸਿੰਘ ਜੀ ਅਤੇ ਉਸਤਾਦ ਸੇਵਾ ਸਿੰਘ ਜੀ ਬੱਚਿਆ ਕੋਲੋ ਤਬਲਾ ਸੁਣਦੇ ਹੋਏ ..
Baba Kundan Singh ji ate ustad Sewa Singh ji bachia kolo tabla sunde hoe 
Baba Kundan Singh ji and ustad Sewa Singh ji were listening tabla from students 




ਬਾਬਾ ਕੁੰਦਨ ਸਿੰਘ ਜੀ ਬੱਚਿਆ ਕੋਲੋ ਦਿਤਾ ਹੋਇਆ ਸਬਕ ਸੁਣਦੇ ਹੋਏ ਅਤੇ ਨਵਾ ਸਬਕ ਸਿਖਾਉਂਦੇ ਹੋਏ ,,ਉਸਤਾਦ ਸੇਵਾ ਸਿੰਘ ਜੀ ਨਾਲ ਬੇਠੇ ਹੋਏ ਹਨ ...



ਬਾਬਾ ਕੁੰਦਨ ਸਿੰਘ ਜੀ ਦੇ ਸਾਹਮਣੇ ਇਹ ਜੋ ਬੇਠੇ ਹਨ ਇਹ ਰਾਜਸਥਾਨ ਤੋ ਸੰਗੀਤ ਦੇ ਉਸਤਾਦ ਹਨ ,
Baba Kundan Singh ji de sahmne ih jo bethe han ih Rajsthan to sangeet de ustad han 



ਬਾਬਾ ਕੁੰਦਨ ਸਿੰਘ ਜੀ ਨੂੰ ਹਰ ਤਰਾ ਦੇ ਸਾਜ ਦੀ ਮੁਹਾਰਤ ਸੀ ਆਪ ਕਈ ਵਾਰ ਛੋਟੇ ਵੱਡੇ ਬੱਚਿਆ ਅਤੇ ਹੋਰ ਸੇਵਾਦਾਰਾ ਨੂੰ ਨਾਲ ਲੈ ਕੇ ਸੰਗੀਤ ਦਾ ਅਧਿਅਨ ਕਰਦੇ ਅਤੇ ਉਹਨਾ ਨੂੰ ਦੱਸਦੇ ...
Baba Kundan Singh ji nu har tra de saaj di muharat si ,aap kai war chhote wadde bachia ate hor sewadara nu nal lai ke sangeet da adhian karde ate uhna nu dassde 
Baba Kundan Singh ji was very expert to play  music instrument .some time he get to gathered all kids and sewadar and play instrument  



 ਬਾਬਾ ਕੁੰਦਨ ਸਿੰਘ ਜੀ ਨਾਨਕਸਰ ਦੇ ਬਹਿਗਮਾ ਕੋਲੋ ਹਰ ਤਰਾ ਦੇ ਸਾਜ ਨਾਲ ਕੀਰਤਨ ਸੁਣਦੇ ਹੋਏ ਤਾ ਕਿ ਨਵੇ ਵਿਦਿਆਥੀਆ ਨੂੰ ਇਸ ਕਲਾ ਬਾਰੇ ਸਮਝ ਲੱਗ ਸਕੇ ,,ਭਾਈ ਗੁਰਮੇਲ ਸਿੰਘ ਜੀ ਤਬਲਾ ਵਜਾ ਰਹੇ ਹਨ ,ਉਸਤਾਦ ਸੇਵਾ ਸਿੰਘ ਜੀ ਹਰਮੋਨੀਅਮ ਵਜਾ ਰਹੇ ਹਨ ,ਭਾਈ ਗੁਰਚਰਨ ਸਿੰਘ ਜੀ ਅਤੇ ਹੋਰ ਵਖਰੇ ਵਖਰੇ ਸਾਜ ਵਜਾ ਰਹੇ ਹਨ ,,
Baba Kundan Singh ji Nanaksar de sare behingama kolo har tra de saaj nal keertan sunde hoe ta ke nawe widiaarthia nu es kla bare samjh lagg sake ,Bhai Gurmel Singh Ji tabla waja rahe han ,istad Sewa Singh ji harmonium wja rhe han Bhai Gurcharan Singh ji ate hor wakhre wakhre saj waja rahe han 
Baba Kundan Singh ji listened keertan from all behingam of Nanaksar so that new Students understand value of old sound ,Bhai Gurmel Singh ji was playing tabla ,ustad Sewa Singh ji playing harmonium ,Bhai Gurcharn Singh ji and other were aslo playing various kind of saaj  



ਬਾਬਾ ਕੁੰਦਨ ਸਿੰਘ ਜੀ ਰਬਾਬ ਵਜਾਉਂਦੇ ਹੋਏ
Baba Kundan Singh ji Rabab wajonde hoe 
Baba Kundan Singh ji was playing Rabaab





 ਬਾਬਾ ਕੁੰਦਨ ਸਿੰਘ ਜੀ  ਸੇਵਾਦਾਰਾ ਨਾਲ ਵਿਚਾਰ ਸਾਂਝੇ ਕਰਦੇ ਹੋਏ
Baba Kundan Singh ji Sewadara naal vichar sanjhe karde hoe 
Baba Ji sharing view with sewadar 


,,,,,,,,,,,,,,,,,, ,,,,,,,,,,,,,,,,,,,,, ,,,                      ,,,,,,,,,,,,,,,,,,,,,,,               ,,,,,,,,,,,,,,,,,,,,          ,,,,,,,,,,,

ਸ਼ਾਮ ਨੂੰ ਜਦੋ ਸਾਰੇ ਬੱਚੇ ,ਵਿਦਿਆਰਥੀ ਸਾਜਾ ਦਾ ਸਬਕ ਲੈ ਲੇਂਦੇ ਤਾ ਸਾਰੇ ਸੇਵਾਦਾਰ ਵਾਰੀ ਵਾਰੀ ਬਾਬਾ ਜੀ ਕੋਲ ਚਾਹ ਨਾਲ ਖਾਣ ਲਈ ਕੁਝ ਨਾ ਕੁਝ ਲੈਣ ਆਉਂਦੇ ਅਤੇ ਮਿਲਣ ਆਉਂਦੇ ,ਬਾਬਾ ਜੀ ਸਭ ਨੂੰ ਮਠਿਆਈ ,ਪੰਜੀਰੀ ਜਾ ਹੋਰ ਇਸ ਤਰਾ ਦਾ  ਪ੍ਰਸ਼ਾਦ ਦਿੰਦੇ .............................
shaam nu jdo sare widiaarthi bache saaja da sabak lai lende ta sare sewadar wari wari Baba ji kolo chah naal khaan nu kujh na kujh lain aunde ate miln aunde ,Baba ji sabh nu mathai ,panjeeri ja hor es tra da parshad dinde 
in the evening when all student finished their lesson they came to Baba ji turn by turn to take something to eat with tea .Baba ji provided sweets ,panjeeri etc to them ....




ਬਾਬਾ ਭਜਨ ਸਿੰਘ ਜੀ ਦਾ ਪੱਕਾ ਨੇਮ ਸੀ ਉਹ ਜਦੋ ਸੇਵਾ ਕਰਕੇ ਬਾਗ ਵਿਚ ਆਉਂਦੇ ਤਾ ਪਹਿਲਾ ਬਾਬਾ ਕੁੰਦਨ ਸਿੰਘ ਜੀ ਦੇ ਕਮਰੇ ਵਿਚ ਉਹਨਾ ਨੂੰ ਮਿਲਣ ਆਉਂਦੇ ,ਕੁਝ ਗੱਲ ਬਾਤ ਕਰਦੇ ਅਤੇ ਫਿਰ ਆਪਣੇ ਕਮਰੇ ਵਿਚ ਜਾਂਦੇ
Baba Bhajan Singh ji da pakka nem si jdo uh sewa  krke baag vich aunde ta pahila Baba Kundan Singh ji de kamre vich uhna nu milan aunde ,kujh gall baat krde ate fir apne kamre vich jande 
Baba Bhajan singh had an aim that when he came back to baag after his sewa ,he must came to see Baba ji at his room 








ਬਾਬਾ ਕੁੰਦਨ ਸਿੰਘ ਜੀ ਬਾਬਾ ਭਜਨ ਸਿੰਘ ਜੀ ਨੂੰ ਮਠਿਆਈ ਅਤੇ ਫਰੂਟ ਦਾ ਪ੍ਰਸ਼ਾਦ ਦਿੰਦੇ ਹੋਏ ,ਨਾਲ ਬੇਠੇ ਹਨ ਭਾਈ ਜਸਵਿੰਦਰ ਸਿੰਘ ਜੀ ਨੀਲੀ
Baba Kundan Singh ji Baba bhajan Singh ji nu mathai ate froot da parshad dinde hoe nal bethe hn Bhai Jaswinder singh ji Neeli 
Baba Kundan singh ji blessed sweets and fruit to Baba Bhajan Singh ji ,Bhai Jaswainder Singh ji Neeli beside there 





 ਬਾਬਾ ਹਰਭਜਨ ਸਿੰਘ ਜੀ ,ਬਾਬਾ ਕੁੰਦਨ ਸਿੰਘ ਜੀ ਨੂੰ ਮਿਲਦੇ ਹੋਏ
Baba Harbhjan Singh ji Baba Kundan Singh ji nu milde hoe 
Baba Harbhajn Singh ji see to Baba Kundan Singh ji 



 
 ਬਾਬਾ ਕੁੰਦਨ ਸਿੰਘ ਜੀ ਕਾਰਜ ਸਿੰਘ ਮਸੀਤਾ ਵਾਲਿਆ ਨੂੰ ਪ੍ਰਸ਼ਾਦ ਦਿੰਦੇ ਹੋਏ 
Baba Kundan Singh ji Kaarj Singh maseeta walia nu parshad dinde hoe 
Baba Kundan Singh ji gave parshad to Baba Karaj Singh maseeta 



 ਵਾਰੀ ਵਾਰੀ ਸੇਵਾਦਾਰ ਅਤੇ ਹੋਰ ਦੂਰ ਨੇੜੇ ਦੀ ਸੰਗਤ ਬਾਬਾ ਜੀ ਨੂੰ ਮਿਲਦੇ ਰਹਿੰਦੇ ,
wari wari sewadar ate hor door nede di sangat Baba ji nu milde rhinde 
turn by turn Sewadar and other sangat see to Baba ji 
 ਭਾਈ ਗੁਰਮੇਲ ਸਿੰਘ ਜੀ ਅਤੇ ਹੋਰ ਸੇਵਾਦਾਰ ਬਾਬਾ ਜੀ ਦੇ ਨਾਲ ਕੁਝ ਗੱਲ ਬਾਤ ਕਰਕੇ ਹੱਸਦੇ ਹੋਏ
Bhai Gurmel Singh ji ate hor sewadar Baba ji de nal kujh gall bat krke hassde hoe 



ਭਾਈ ਭਾਈ ਗੁਰਮੀਤ ਸਿੰਘ ,ਮਲਕੀਤ ਸਿੰਘ ,ਮੇਜਰ ਸਿੰਘ ,ਪਿੰਡ ਕੰਨੀਆ ਤੋ ਸੇਵਾਦਾਰ ਅਤੇ ਪਰਮਿੰਦਰ ਸਿੰਘ (ਰੂਪ ਲਾਲ) ਬਾਬਾ ਕੁੰਦਨ ਸਿੰਘ ਜੀ ਕੋਲ ਬੇਠੇ ਹੋਏ ,ਭਾਈ ਗੁਰਮੀਤ ਸਿੰਘ ਜੀ ਬਾਬਾ ਜੀ ਨਾਲ ਸੁਖਮਨੀ ਸਾਹਿਬ ਜੀ ਦੇ ਪਾਠਾ ਦੇ ਸਬੰਧ ਵਿਚ ਵਿਚਾਰ ਕਰਦਾ ਹੋਏ ..
Bhai Gurmeet Singh ji ,Malkeet singh ,Major Singh ,Pind Kannia to sewadar ate Parminder singh (roop lal) Baba Kundan Singh ji kol bethe hoe ,Bhai Gurmeet Singh ji Baba Ji nal Sukhmani Sahib ji de paatha de sabahndh vich vichar karde hoe 
Bhai Gurmeet Singh ,Malkeet Singh,Major Singh,Pind Kanniea to Sewadar and Parminder Singh (roop lal) were Sitting beside Baba Kundan Singh Ji ,Bhai gurmeet Singh ji shared his view with Baba Ji regarding Sukhmani Sahib ji Paath 



 ਬਾਬਾ ਕੁੰਦਨ ਸਿੰਘ ਜੀ ਸੇਵਾਦਾਰ ਮਲਕੀਤ ਸਿੰਘ ਨੂੰ ਫਰੂਟ ਦਿੰਦੇ  ਹੋਏ
Baba Kundan Singh ji Sewadar malkeet singh nu fruit dinde hoe 
Baba Kundan Singh Ji gave fruit to Malkit Singh 






                 <<<<<<<<<<<<<<<<<<<<<<<,>>>>>>>>>>>>>>>>>>>>>>>>>>>>>>>>>

,,,,,             ,,,,,,,,,,,,,,,,,,,,,,,,                 ,,,,,,,,,,,,,,,,,,,,,,,,   ,,,,,,,,,,,,,,,,,,,

ਬਾਬਾ ਕੁੰਦਨ ਸਿੰਘ ਜੀ ਜਿੱਥੇ ਹਰ ਆਮ ਖਾਸ ਵੱਡੇ ਛੋਟੇ ਨੂੰ ਪਿਆਰ ਸਤਿਕਾਰ ਕਰਦੇ ਸਨ ਉਥੇ ਬਾਬਾ ਜੀ ਕੁਦਰਤ, ਵਾਤਾਵਰਣ ਅਤੇ ਜੀਵ ਜੰਤੁਆ ਦੇ ਵੀ ਪ੍ਰੇਮੀ ਸਨ ..
Baba Kundan Singh ji jithe har aam khaas wadde chhote nu piaar stikar krde san uthe Baba ji kudrat ,watawaran ate jeev jantua de vi premi san 
as Baba Kundan SIngh ji regarded to all human also Baba ji loved nature animals words etc   




               




ਬਾਬਾ ਕੁੰਦਨ ਸਿੰਘ ਜੀ ਜਦੋ ਝੋਰੜਾਂ ਜਾਂਦੇ ਤਾ ਇਹ ਕੁੱਤਾ ਬਾਬਾ ਜੀ ਨੂੰ ਦੂਰੋ ਦੇਖਣ ਸਾਰ ਹੀ ਕੋਲ ਆ ਜਾਂਦਾ ,ਬਾਬਾ ਜੀ ਨੇ ਕਹਿਣਾ ਲਿਆਓ ਭਾਈ ਪਹਿਲਾ ਇਸ ਨੂੰ ਪ੍ਰਸ਼ਾਦ ਦੇ ਦੇਈਏ ,
Baba Kundan Singh ji jdo jhoran jande ta eh kutta Baba Ji nu dooro dekhan saar he kol a janda ,Baba ji ne khina liao bhai phila es nu parshad de dei-e 
when Baba Kundan Singh ji arrived at village Jhoran ,this dog came to Baba ji at same moment ,Baba ji said to sewadar ,give me something for this dog  
,,,,,,,,,,,,,,,,,,,      ,,,,,,,,,,,,,,                ,,,,,,,,,,,,,,,,,,,,,,               ,,,,,,,,,,,,,,,,,,,,,,           ,,,,,,,,,,,,,



                        <<<<<<<<<<<<<<<<<<<<<<<<>>>>>>>>>>>>>>>>>>>>>>>>>>>>>>
ਸੰਗਤ ਨੂੰ ਮਿਲਣਾ ,,ਬੱਚਿਆ ਕੋਲੋ ਸਬਕ ਸੁਣਨਾ ,ਪਸ਼ੂ ਪੰਛੀਆ ਨੂੰ ਚੋਗਾ ਪਾਉਣਾ ,ਆਏ ਗਏ ਦੀ ਸੇਵਾ ਕਰਨੀ ਫਿਰ ਫਿਰ ਸ਼ਾਮ ਨੂੰ ਰਹਿਰਾਸ ਵੇਲੇ ਤਿਆਰ ਬਰ ਤਿਆਰ ਹੋ ਗੁਰਦਵਾਰਾ ਸਾਹਿਬ ਜਾਣਾ ਜੋਤ ਬੱਤੀ ਕਰਨੀ ਕੀਰਤਨ ਸਰਵਣ ਕਰਨਾ ,ਸੰਗਤਾ ਨੂੰ ਹੁਕਮਨਾਮਾ ਸਰਵਣ ਕਰਵਾ ਕੇ ਸਾਰੀ ਸਮਾਪਤੀ ਤੋ ਬਾਅਦ ਬਾਗ ਵਿਚ ਵਾਪਿਸ ਆ ਜਾਣਾ ..
Sangat nu milna bachia kolo sabak sunna ,pachhu panchia nu choga pauna ,aaye gaaye di sewa karni fir sham nu Rihras wele tiar-br-tiar ho ke Gurdwara Sahib jana ,jot batti krni ,keertn sarvn karna ,Sangata nu hukmnama sarvan krwa ke saari samapti to baad baag vich wapis aa jana 
to saw sangat ,children .listened lesson ,did service of passengers ,animals ,words etc,then get ready to go to Gurdwara for lightning .listened keertan and made to hear Hukmnama to Sangat .after bhog of deevan Baba ji came to Baag 
,,,,,,,,,,,,,,,,,,,,,,,,,,,,,,,,,,,,,,,,                       ,,,,,,,,,,,,,,,,,,,,,,,                    ,,,,,,,,,,,,,,,,,,,,,,,,,,,,,, 


 ਸ਼ਾਮ ਦੇ ਸਜੇ ਦੀਵਾਨ ਵਿਚ ਉਸਤਾਦ ਬਾਬਾ ਕੇਹਰ ਸਿੰਘ ਜੀ ਕੀਰਤਨ ਕਰਦੇ ਹੋਏ ਸਾਈਡ ਵਾਜੇ ਤੇ ਬਾਬਾ ਭਜਨ ਸਿੰਘ ਜੀ ਹਨ ,ਤਬਲੇ ਤੇ ਭਾਈ ਗੁਰਤੇਜ ਸਿੰਘ ਜੀ ਤੇਜੀ ,ਭਾਈ ਸੁਰਜੀਤ ਸਿੰਘ ਜੀ ਰਬਾਬ ਵਜਾ ਰਹੇ ਹਨ ,ਭਾਈ ਜਗੀਰ ਸਿੰਘ ਜੀ ,ਭਾਈ ਬਲਜੀਤ ਸਿੰਘ ਜੀ ਭਾਈ ਗੁਰਚਰਨ ਸਿੰਘ ਜੀ ਵੀ ਪਿੱਛੇ ਬੇਠੇ ਦਿਖਾਈ ਦੇ ਰਹੇ ਹਨ
Shaam de sje deevan vich ustad Baba Kehar Singh ji keertan karde hoe side waaje te Baba Bhajan SIngh han table te Bhai Gurtej SIngh ji teji ,Bhai Surjeet Singh ji rabaab waj rhe han ,Bhai jageer singh ji Bhai baljeet singh ,Bhai Gurcharan singh ji pichhe bethe dikhai de rhe han 
on the evening deevan ustad Baba Kehar singh ji and other were doing keertan .Baba Bhajan Singh ji on side harmonium ,Bhai Gurtej Singh ji teji playing tabla ,Bhai Surjeet singh ji playing rabaab,Bhai jageer singh ji Bhai Baljeet singh ji Bhai Gurcharn singh ji and other accompanied them  



ਬਾਬਾ ਗੇਜਾ ਸਿੰਘ ਜੀ ਸ਼੍ਰੀ ਰਹਿਰਾਸ ਸਾਹਿਬ ਦਾ ਪਾਠ ਕਰਦੇ ਹੋਏ
Baba Geja Singh ji Sri Rihras Sahib da paath krde hoe 


 ਬਾਬਾ ਕੁੰਦਨ ਸਿੰਘ ਜੀ ਸੰਗਤ ਵਿਚ ਬੇਠੇ ਹੋਏ
Baba Kundan Singh ji sangat vich bethe hoe 
Baba Kundan Singh ji were sitting in sangat 


 ਬਾਬਾ ਕੁੰਦਨ ਸਿੰਘ ਜੀ ਕੀਰਤਨ ਸਰਵਣ ਕਰਦੇ ਹੋਏ
Baba Kundan Singh ji keertan sarvan karde hoe 
Baba Kundan Singh ji was listening keertan 


ਹੁਕਮਨਾਮਾ ਸਰਵਣ ਕਰਵਾਉਣ ਦੇ ਸਮੇ ਤੋ ਕਾਫੀ ਸਮਾ ਪਹਿਲਾ ਬਾਬਾ ਕੁੰਦਨ ਸਿੰਘ ਜੀ ਗੁਰੂ ਸਾਹਿਬਾ ਦੀ ਹਜੂਰੀ ਵਿਚ ਹਾਜਿਰ ਹੋ ਜਾਂਦੇ ਸਨ ,ਗੁਰੂ ਸਾਹਿਬਾ ਨੂੰ ਚੌਰ ਦੀ ਸੇਵਾ ਕਰਦੇ ਅਤੇ ਫਿਰ ਸੰਗਤ ਨੂੰ ਪਾਵਨ ਹੁਕਮਨਾਮਾ ਸਰਵਣ ਕਰਵਾਉਂਦੇ ..
Hukmnama sarvan karwaun de sme to kaafi sma phila Baba Kundan Singh ji Guru Sahiba di hajoori vich hajir ho jande san ,Guru Sahiba nu chaur di sewa krde ate fir paawn Hukmnama sarwan karwaunde 
Baba ji Presented in Sachkhand before remaining time of Hukmnama ,Baba ji did chaur sewa and made to hear Hukmnama to sangat 




ਬਾਬਾ ਕੁੰਦਨ ਸਿੰਘ ਜੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਚੌਰ ਕਰਦੇ ਹੋਏ
Baba Kundan Singh ji Shri Guru Granth Sahib ji nu chaur karde hoe 
Baba Kundan Singh ji was doing chaur sewa to Shri Guru Granth Sahib ji 



ਬਾਬਾ ਕੁੰਦਨ ਸਿੰਘ ਜੀ ਸੰਗਤਾ ਨੂੰ ਹੁਕਮਨਾਮਾ ਸਰਵਣ ਕਰਵਾਉਂਦੇ ਹੋਏ ..
ਰਾਤ ਨੂੰ ਸਾਰੀ ਸਮਾਪਤੀ ਤੋ ਬਾਅਦ ਬਾਬਾ ਕੁੰਦਨ ਸਿੰਘ ਜੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਬਿਰਾਜਮਾਨ ਕਰਕੇ ,ਸੋਹਿਲਾ ਬਾਣੀ ਦਾ ਪਾਠ ਕਰਕੇ ਬਾਗ ਵਿਚ ਵਾਪਿਸ ਆ ਜਾਦੇ ਸਨ ...
Baba Kundan Singh ji Sangat nu Hukmnama Sarvan karvaunde hoe ..
Raat nu saari smapti to vad Baba Kundan Singh ji Shri Guru Granth Sahib ji nu Birajman krke ,Sohila Baani da paath krke Baag vich wapis a jande 
Baba Kundan Singh ji make to hear Hukmnama to Sangat 

,,,,,,,,,,,,                ,,,,,,,,,,,,,,,,,,,,,              ,,,,,,,,,,,,,,,,,,,,,,              ,,,,,,,,,,,,,



ਸਮਾ ਆਪਣੀ ਤੋਰ ਤੁਰਦਾ ਗਿਆ ਅਤੇ ਬਾਬਾ ਜੀ ਬਿਰਧ ਅਵਸਥਾ ਵਿੱਚ ਜਾਣ ਲੱਗੇ ,ਰੱਬ ਦੇ ਪਿਆਰੇ ਸਰੀਰ ਕਰਕੇ ਭਾਵੇ ਬਿਰਧ ਹੋ ਜਾਣ ਪਰ ਆਤਮਿਕ ਪਧਰ ਤੇ ਉਹ ਸਦਾ ਬਲਵਾਨ ਹੁੰਦੇ ਹਨ ,ਫਿਰ ਬਾਬਾ ਕੁੰਦਨ ਸਿੰਘ ਜੀ ਬਾਗ ਤੋ ਗੁਰਦਵਾਰਾ ਸਾਹਿਬ ਵੈਨ ਕਾਰ ਰਾਹੀ ਜਾਣ ਲੱਗੇ ,,ਸੇਵਾ ਦੇ ਸਾਰੇ ਟਾਈਮ ਵੈਨ  ਕਾਰ ਦੀ ਮਦਦ ਨਾਲ ਜਾਣਾ ਸੁਰੂ ਕਰ ਦਿਤਾ ,ਨਿੱਤਾ ਪ੍ਰਤੀ ਦੇ ਨੇਮ ਵਿਚ ਕੋਈ ਫਰਕ ਨਹੀ ਪੈਣ ਦਿਤਾ ,
sma apni tor turda gia Baba Ji birdh awastha vich jaan lagge ,Rabb de piaare sreer krke bhawe birdh ho jan pr atmik padhar te uh sda balwan hunde han ,fir Baba Kundan singh ji Baag to Gurdwara Sahib vain car raahi jaan lagge ,Sewa de sare time vain car di madad naal jana suru kr dita ,nitta prati de ne, vich koi fark nhi pain dita 
The time passed away .Baba ji became old age but  beloved of God though became old by age but their inner soul always well , so Baba ji started go to Gurdwara Sahib by Vain Car and continued his duty like always ..


  
ਬਾਬਾ ਕੁੰਦਨ ਸਿੰਘ ਜੀ ਵੈਨ ਕਾਰ ਰਾਹੀ ਗੁਰਦਵਾਰਾ ਸਾਹਿਬ ਆਉਂਦੇ ਹੋਏ ..
Baba Kundan Singh ji vain car raahi Gurdwara Sahib aunde hoe 
Baba Ji arrived at Gurdwara Sahib by vain car



                                       <<<<<<<<<<<<<<<<<<<>>>>>>>>>>>>>>>>>>>>>>>>
ਬਾਬਾ ਕੁੰਦਨ ਸਿੰਘ ਜੀ ਵੈਨ ਕਾਰ ਵਿਚ ਸਿਰਫ ਬਾਗ ਤੋ ਗੁਰਦਵਾਰਾ ਸਾਹਿਬ ਦੇ ਬਾਹਰਲੇ ਪਾਸੇ ਤੱਕ ਹੀ ਜਾਂਦੇ ਸਨ ,,ਗੁਰਦਵਾਰਾ ਸਾਹਿਬ ਵਿਖੇ ਪਹੁਚ ਕਿ ਬਾਬਾ ਜੀ ਨੇ ਫਿਰ ਆਪ ਹੋਲੀ ਹੋਲੀ ਤੁਰ੍ਕੇ ਅੱਗੇ ਜਾਣਾ ,,ਸਮਾ ਆਪਣੀ ਤੋਰ ਤੁਰਦਾ ਗਿਆ  ,ਪਰ ਬਾਬਾ ਜੀ ਦਾ ਸਿਰੜ ਉਹੀ ਰਿਹਾ ,ਉਹੀ ਨੇਮ ਰਹੇ, ਉਹੀ ਸੇਵਾ ਦੀ ਰੁਚੀ ਰਹੀ ,ਸਾਰੀ ਜਿੰਦਗੀ ਵਿਚ ਸਰੀਰਕ ਕਸਟ ਭਾਵੇ ਕਿਨੇ ਵੀ ਆਏ ਪਰ ਇੱਕ ਵੀ ਦਿਨ ਆਪਣੀ ਸੇਵਾ ਵਿਚ ਨਾ ਨਾਗਾ ਪੈਣ ਦਿਤਾ ਅਤੇ ਨਾ ਹੀ ਕਦੇ ਲੇਟ ਹੋਏ ,ਇਸੇ ਹੀ ਕਰਨੀ ਅੱਗੇ ਸਾਡੇ ਸਭ ਦੇ ਸਿਰ ਝੁਕ ਜਾਣਾ ਸੁਭਾਵਿਕ ਹੈ ,ਇਹ ਉਹ ਪਲ ਹੁੰਦੇ ਹਨ ਜਿੱਥੇ ਜਾ ਹਰ ਇਨਸਾਨ ਐਸੇ ਸੇਵਾ ਭਾਵ ਨੂੰ ਦੇਖ ਕੇ ਸੁਤੇ ਹੀ  ਆਖ ਦਿੰਦਾ ਹੈ ,,ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ,,ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ,,ਧੰਨ ਤੁਹਾਡੀ ਕਮਾਈ ,,ਤੁਹਾਨੂੰ ਵਾਰ ਵਾਰ ਸਿਜਦਾ ,,ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਨਾਲ ਐਨਾ ਮੋਹ ,,ਐਨੀ ਸਰਧਾ ਭਾਵਨਾ ,,ਅਸੀਂ ਸਭ ਨੇ ਪੜਿਆ ਤਾ ਬਹੁਤ ਵਾਰ ਹੈ ,,ਮੇਰਾ ਸਿਰ ਜਾਵੇ ਤਾ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ,ਪਰ ਸੇਵਾ ਵਿਚ ਸਿਰ ਲਾ ਦੇਣਾ ਇਹ ਬਾਬਾ ਕੁੰਦਨ ਸਿੰਘ ਜੀ ਦੇ ਹਿੱਸੇ ਆਇਆ ,,ਇਹ ਮੈ ਜਾ ਕੋਈ ਹੋਰ ਨਾਨਕਸਰ ਵਾਲਾ ਨਹੀ ਕਹਿੰਦਾ ,,ਬਲਕੇ ਲਾਗਲੇ ਪਿੰਡ ਸ਼ਹਿਰ ਦੇ ਲੋਕ  ਕੀ ਸਗੋ ਦੇਸ਼ ਵਿਦੇਸ਼ ਵਸਦੇ ਲੋਕ ਜਿਨਾ ਨੇ ਬਾਬਾ ਕੁੰਦਨ ਸਿੰਘ ਜੀ ਨੂੰ ਏਸ ਤਨਦੇਹੀ ਨਾਲ ਸੇਵਾ ਕਰਦਿਆ ਦੇਖਿਆ ਹੈ ਉਹ ਇਸ ਗੱਲ ਦੇ ਸਾਖਸ਼ੀ ਹਨ ,ਕਹਿਬੇ ਕੋ ਸੋਭਾ ਨਹੀ ਦੇਖਾ ਹੀ ਪਰਵਾਣ ..
Baba Kundan Singh ji Vain Car vich sirf  Baag to Gurdwara ahib de bahrle paase tek hee jande san ,Gurdwara Sahib wikhe puch ke Baba Ji ne fir aap holi holi tur ke jana ,Sma aapni tor turda gia ,Pr Baba ji da sird uhi riha ,uhi nem rhe uhi sewa di ruchi rahi ,saari jindgi vich sreerk kast bhawe kine vi aae pr ikk din vi aapni sewa vich naaga nhi pen dita ate nahee kde late hoe si ,ihi karni agge sade sabh de ser jhuk jana subhawik hai ,eh uh pal hunde han jithe hr insan aise sewa bhaav nu dekh ke sute hee aakh dinda hai Dhann DHann Baba Kundan Singh ji ,Dhann Dhann Baba Kundan Singh ji ,Dhann tuhadi kamai ,tuhanu war war sijjda ,Shri Guru Granth Sahib ji de naal ena moh ,aieni sardha bhaawana ,,asi sbh ne padeia ta bhut war hai ,mera ser jawe ta jawe sikhi sidk na jawe ,pr eh sewa vich ser la dena ih Baba Kundan Singh ji de hisse aiea ,Eh mai ja hor Nanaksar wala nhi kahinda balke laage pind sehir de lok ki sago desh videsh vich wasde lok jina ne Baba Kundan Singh ji nu es tendehi naal sewa krdeia dekhea hai uh is gall de sakhsi han ,kahibo ko sobha nhi dekha hee parwan ..
Baba Kundan Singh ji used Vain Car only visit to Gurdawara Sahib vain parked out side and Baba ji went to Gurdwara Sahib slowly slowly bu walk .The time passed away but Baba Ji did duty like before as he done ,He never missed his duty of sewa nor late to his duty ,to such as sewa style with respect, our head bow to Mahapurkh and one should must say Dhann Dhann Baba Kundan Singh ji ,we all impressed by your sewa style ,not only i am praising of Baba Kundan Singh ji but also villagers of all around of Nanaksar and all over the word ,people who have seen Baba Kundan Singh ji doing Sewa they all are witness and all are praised .
                                            <<<<<<<<<<<<<<<<<>>>>>>>>>>>>>>>>>>>>



     
ਬਾਬਾ ਕੁੰਦਨ ਸਿੰਘ ਜੀ ਸਹਾਰਾ ਲੈ ਕੇ ਗੁਰਦਵਾਰਾ ਸਾਹਿਬ ਦਾਖਿਲ ਹੁੰਦੇ ਹੋਏ ਨਾਲ ਹਨ ਮੋਜੂਦਾ ਸਮੇ ਚ ਸੇਵਾ ਕਰ ਰਹੇ ਬਾਬਾ ਹਰਭਜਨ ਸਿੰਘ ਜੀ ,ਅਤੇ ਪਿਛੇ ਹੋਰ ਸੰਗਤਾਂ
Baba Kundan Singh ji Sahara lai ke Gurdwara Sahib dakhil hunde hoe naal han mojooda sme vich sewa kr rhe Baba Harbhajan Singh Ji ,ate hor sangat
Baba kundan Singh ji entered in Gurdwara Sahib along with Baba Harbhjan Singh Ji (who did sewa in present time) and other Sangat





 ਬਾਬਾ ਕੁੰਦਨ ਸਿੰਘ ਜੀ ਸੇਵਾਦਾਰ ਦਾ ਹਥ ਫੜ ਗੁਰਦਵਾਰਾ ਸਾਹਿਬ ਵਿਖੇ ਸੇਵਾ ਦੋਰਾਨ ਵਿਚਰਦੇ ਹੋਏ
Baba Kundan Singh ji sewadar da hath fad Gurdwara Sahib wikhe sewa doraan vichrde hoe 
Baba Kundan Singh visited in Gurdwara Sahib during sewa time by help sewadar 



 ਬਾਬਾ ਕੁੰਦਨ ਸਿੰਘ ਜੀ ਸੇਵਾ ਕਰਕੇ ਬਾਗ ਨੂੰ ਵਾਪਿਸ ਜਾਂਦੇ ਹੋਏ ,ਭਾਈ ਗੁਰਮੇਲ ਸਿੰਘ ਜੀ ਬਾਬਾ ਜੀ ਦੇ ਸੱਜੇ ਹਥ ਬਾਬਾ ਜੀ ਨੂੰ ਹਥ ਫੜ ਸਹਾਰਾ ਦਿੰਦੇ ਹੋਏ ,,ਬਾਬਾ ਜੀ ਦੇ ਖੱਬੇ ਹਥ ਭਾਈ ਗੁਰਤੇਜ ਸਿੰਘ ਜੀ  ਤੇਜੀ ,ਨਾਲ ਭਾਈ ਨਿਹਾਲ ਸਿੰਘ ਜੀ ,ਪਿਛਲੇ ਪਾਸੇ  ਗੁਰਨਾਮ ਸਿੰਘ ਠਾਣੇਦਾਰ ਅਤੇ ਹੋਰ ਸੰਗਤ ਨਜਰ ਆ ਰਹੀ ਹੈ ....
Baba Kundan Singh ji sewa krke Baag nu wapis jande hoe ,Bhai Gurmel Singh ji Baba ji de sajje hath Baba ji nu hath fad sahara dinde hoe Baba ji de khabbe hath Bhai Gurtej Singh ji teji nal han Bhai Nihal Singh ji Pichhle pase Gurnam Singh Thanedar ate hor sangat nazar a rhi hai 
Baba Kundan Singh ji returned to Baag after sewa along with sewadar ,Bhai Gurmel Singh help Baba Ji right side ,left side Bhai Guretj Singh ji Teji,,Bhai Nihal singh ji ,back side Gurnam Singh ASI and other sangat





ਸਮਾ ਆਪਣੀ ਤੋਰ ਤੁਰਦਾ ਰਿਹਾ ਤੇ  ਬਾਬਾ ਕੁੰਦਨ ਸਿੰਘ ਜੀ ਆਪਣੀ ਸੇਵਾ ਵਿਚ ਹਮੇਸ਼ਾ ਦੀ ਤਰਾ ਤੁਰਦੇ ਰਹੇ ..ਹੁਣ ਦੋਵੇ ਪਾਸਿਆ  ਵੱਲੋ ਬਾਬਾ ਜੀ ਨੂੰ ਸੇਵਾਦਾਰ ਸਹਾਰਾ ਦੇਣ ਲੱਗੇ ਸਨ ਬਾਬਾ ਜੀ ਦੇ ਸੱਜੇ ਹਥ ਭਾਈ ਗੁਰਮੇਲ ਸਿੰਘ ਜੀ ਹਨ ਤੇ ਖੱਬੇ ਹਥ ਭਾਈ ਬੋਬੀ ਸਿੰਘ ਜੀ ਹਨ ਪਿਛੇ ਭਾਈ ਪ੍ਰਤਾਪ ਸਿੰਘ ਅਤੇ ਹੋਰ ਸੰਗਤ ਨਜਰ ਆ ਰਹੀ ਹੈ ,,
sma aapni tor turda riha te Baba Kundan Singh Ji aapni sewa vich hamesha di tra turde rhe ,hun dove paaseia wallo Baba ji nu sewadar sahara den lagge san ,Baba ji de sajje hath Bhai Gurmel Singh ji han khabbe hath Bhai Bobi singh ji pichhe Bhai Partap Singh ji ate hor sangat 
The time passed away,Baba Kundan Singh ji was sure with his sewa ,now thwy need the help of people his both side .right side Bhai Gurmel Singh ji left side Bhai Bobi singh ji , Bhai Partap Singh ji and other sangat followed them 




,,,,     ,,,,,,,,,,,,,,            ,,,,,,,,,,,,,,,,,                 ,,,,,,,,,,,,,,,                ,,,,,,,,,,,,,,,            ,,,,,,,,,
                                   <<<<<<<<<<<<<<<<<<<<<<<<>>>>>>>>>>>>>>>>>>>>
ਬਾਬਾ ਈਸ਼ਰ ਸਿੰਘ ਜੀ ਨੇ ਜਦੋ ਸਿਖੀ ਦੇ ਪ੍ਰਚਾਰ ਦੋਰੇ ਸੁਰੂ ਕੀਤੇ ਤਾਂ ਬਾਬਾ ਕੁੰਦਨ ਸਿੰਘ ਜੀ ਨੂੰ ਕਿਹਾ ਕੇ ਕੁੰਦਨ ਸਿੰਘ ਤੁਸੀਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸੇਵਾ ਆਪਣੇ ਤਨ ਮਨ ਨਾਲ ਇਕ ਮਿੱਕ ਹੋ ਕੇ ਕਰਨੀ ਹੈ ,,ਬਾਬਾ ਕੁੰਦਨ ਸਿੰਘ ਜੀ ਨੇ ਆਪਣੇ ਮੁਰਸ਼ਦ ਦੇ ਇਹ ਬਚਨ ਸੱਤ ਕਰਕੇ ਵਿਖਾਏ ,ਬਾਬਾ ਕੁੰਦਨ ਸਿੰਘ ਜੀ ਦੇ ਸੇਵਾ ਭਾਵ ਤੋ ਬਾਬਾ ਈਸ਼ਰ ਸਿੰਘ ਜੀ ਬਹੁਤ ਖੁਸ਼ ਸਨ ਅਤੇ ਕਈ ਵਾਰ ਸਟੇਜ ਤੇ ਵੀ ਕਹਿ ਦਿੰਦੇ ਸਨ ਕੇ ਹੁਣ ਕੁੰਦਨ ਸਿੰਘ ਸੇਵਾ ਕਰ ਰਿਹਾ ਹੈ ਅਸਾਨੂੰ ਪ੍ਰਚਾਰ ਦੋਰਾਨ ਇਸ ਗੱਲ ਦੀ ਸੰਤੁਸ਼ਟੀ ਹੈ ,ਬਾਬਾ ਕੁੰਦਨ ਸਿੰਘ ਜੀ ਸਾਰੀ ਉਮਰ ਸੇਵਾ ਨੂੰ ਸਮਰਪਿਤ ਰਹੇ ,ਉਹਨਾ ਦੇ ਸੇਵਾ ਪ੍ਰਤੀ ਇਸ ਸਿਰੜ ਨੂੰ ਨਮਨ ਹੈ ,,
Baba Isher Singh ji ne jdo sikhi de parchar de dore suru keete ta Baba Kundan Singh ji nu kiha ke Kundan Singh tusi Shri Guru Granth Sahib Ji dei sewa aapne tn man nal ikk mikk ho ke karni hai ,Baba Kundan Singh ji ne aapne murshad de eh bachan satt krke wikhae ,Baba kundan Singh ji de sewa bhav to Baba Isher Singh ji Bahut khush san ate kai war stage te vi khi dinde san ke hun Kundan SIngh sewa kr riha hai asanu parchar doran es gall di santushti hai ,Baba Kundan Singh ji Saari umr sewa nu samprit rhe uhna de sewa prti es sird nu naman hai ..
when Baba Isher Singh ji was start preaching for Sikhi he said to Baba Kundan Singh ji that Kundan Singh you would do Sewa of Shri Guru Granth Sahib ji with your all deed .Baba Kundan singh ji made true each and every word of Baba Isher Singh ji ,Baba Isher Singh ji was very Happy with Baba Kundan Singh ji's sewa and he often said on stage I am satisfied by Baba Kundan Singh ji..baba Kundan Singh ji remained all his life on his sewa duty .we respect for his contribution ..

"""""""""""""""""""""""""           """"""""""""""""         """""""""""""""""             """"""""""""""""'''

ਸਮਾ ਆਪਣੀ ਤੋਰ ਟੁਰਦਾ ਰਹਿੰਦਾ ਹੈ ,ਪਰ ਗੁਰੂ ਦੇ ਪਿਆਰੇ ਹਰ ਸਮੇ ਆਪਣੇ ਆਪ ਨੂੰ ਗੁਰੂ ਦੀ ਸੇਵਾ ਲਈ ਤਿਆਰ ਬਰ ਤਿਆਰ ਰਖਦੇ ਹਨ ,ਗੁਰਸਿਖਾ ਦੇ ਹਿੱਸੇ ਹੀ ਇਹ ਗੱਲ ਆਈ ਹੈ ,,ਸਰੀਰ ਭਾਵੇ ਜਿਨਾ ਵੀ ਨਿਰਬਲ ਕਿਓ ਨਾ ਹੋ ਗਿਆ ਹੋਵੇ ,ਫਿਰ ਵੀ ਪੁਛਣ ਤੇ ਇਕੋ ਹੀ ਜਵਾਬ ਆਉਂਦਾ ਹੈ ,,ਚੜਦੀ ਕਲਾ ਹੈ ਜੀ ,,ਬਾਬਾ ਕੁੰਦਨ ਸਿੰਘ ਨੂੰ ਮਿਲਣ ਵੇਲੇ ਕਿਸੇ ਨੇ ਜਦ ਪੁਛਣਾ ਤਾ ਬਾਬਾ ਜੀ ਵੱਲੋ ਇਹੀ ਜਵਾਬ ਹੁੰਦਾ ਸੀ ਚੜਦੀ ਕਲਾ ਹੈ ਜੀ ,,
Sma aapni tor turda rahinda hai ,pr Guru de Piaare hr sme aapne aap nu Guru di Sewa lai Tiaar-br-Tiaar rakhde han ,Gursikha de hisse he ihi gall ayi hai ,sreer bhawe jina vi nirbal kio na ho gia hove ,fir vi puchhan te iko he jawab aunda hai ,,ChardiKala hia ji ,Baba Kundan Singh ji nu milan wele jd kise ne puchhna ta Baba Ji wallo ihi jawab hunda si ,ChardiKala hai ji ..

The time passed away but beloved of Guru always remain ready for Guru Sewa ,though Baba Kundan Singh ji became old and health wise weak but if someone asked how you are then Baba ji said ChardiKala ..sikh who submitted his soul ti Guru Sahib he always said on any condition ChardiKala ..

 """""""""""""""""""""                       """""""""""""'''''         '''''''''''''''''''''''''''''''''''''''''''''''''''''''

ਰੱਬ ਦੇ ਪਿਆਰੇ  ਸਦਾ ਰੱਬ ਦੇ ਰੰਗ ਵਿਚ ਚੜਦੀ ਕਲਾ ਦੇ ਵਿਚ ਹੀ ਰਹਿੰਦੇ ਹਨ ,,ਸਮੇ ਦੇ ਨਾਲ ਸਰੀਰ ਕਮਜੋਰ ਹੋਣਾ ਸੁਰੂ ਹੋ ਗਿਆ ਹੁਣ ਹਰ ਵੇਲੇ ਸਹਾਰੇ ਦੀ ਜਰੂਰਤ ਹੁੰਦੀ ਸੀ ,ਸਰੀਰ ਦੇ ਕਮਜੋਰ  ਹੋਣ ਦੇ ਬਾਵਜੂਦ ਵੀ ਸੇਵਾ ਵਿਚ ਸੁਰਤ ਉਵੇ ਹੀ ਟਿਕੀ ਰਹਿੰਦੀ ਸੇਵਾਦਾਰਾ ਦੇ ਸਹਾਰੇ ਨਾਲ ਹੁਕਮਨਾਮਾ ਲੈਣ ਜਾਣਾ ,,ਬਾਬਾ ਭਜਨ ਸਿੰਘ ਜੀ ਜੋ ਬਾਬਾ ਜੀ ਨਾਲ ਕਾਫੀ ਸਮੇ ਤੋ ਸੇਵਾ ਵਿਚ ਸਾਥ ਦਿੰਦੇ ਆ ਰਹੇ ਸਨ ,,ਬਾਬਾ ਕੁੰਦਨ ਸਿੰਘ ਨੇ ਉਹਨਾ ਨੂੰ ਹੁਣ ਇਸ ਜੁਮੇਵਾਰੀ ਵਿਚ ਸ਼ਾਮਿਲ ਕੀਤਾ ,,ਆਪਣੀ ਦੇਖ ਰੇਖ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ਬੇਠ ਸਤਗੁਰਾ ਦੀ ਸੇਵਾ ਕਰਵਾਉਣੀ ਅਤੇ ਸੁਮਤ ਦਿੰਦੇ ਰਹਿਣਾ ,,ਹੁਕਮਨਾਮਾ ਅਤੇ ਪੁੰਨਿਆ ਦੀ ਅਰਦਾਸ ਬਾਬਾ ਕੁੰਦਨ ਸਿੰਘ ਜੀ ਆਪ ਹੀ ਕਰਦੇ ਰਹੇ 
Rabb de piaare sda Rabb de rang vich chardikala de vich hee rahinde han ,sme de naal sreer kamzor hona suru ho gia hun hr wele sahare di jroort hundi si ,sreer de kamjor hon de baawjood vi sewa vich surt uwe hee itki rahindi ,saewadara de sahare naal Hukmnama lain jana ,Baba Bhajan singh ji jo Baba ji de naal kafi sme to sewa vich sath dinde a rhe san ,Baba Kundan Singh ji ne hun uhna es jumewari vich shamil keeta ,aapni dekh rekh vich Shri Guru Granth Sahib ji di hjoori vich beth Satgura di sewa karvouni ate sumat dinde rahina ,Hukmnama ate puniea di Ardas Baba Kundan SIngh ji aap hee karde san 
Beloved of Guru God they spent their life according to Guru Path ,now Baba Kundan Singh ji became physically weak he need sport of men ,in spite of physical weakness Baba ji's soul always remained in sewa .with the help of sewadar he went make to hear Hukmnama to sangat ,Baba Bhajan singh ji who accompanied Baba ji fro long time in sewa ,now Baba Kundan singh ji gave responsibility to Baba Bhajan Singh ji and he supervised  all the sewa .Hukmnama and puiea prayer Baba Kundan Singh ji done by him self

                             <<<<<<<<<<<<<<<<<<<<<<<<<>>>>>>>>>>>>>>>>>>>>>>>>>>>





ਬਾਬਾ ਕੁੰਦਨ ਸਿੰਘ ਜੀ ਬਾਬਾ ਨੰਦ ਸਿੰਘ ਜੀ ਦੀ ਬਰਸ਼ੀ ਤੇ ਪਾਠਾ ਦੇ ਭੋਗਾ ਦੀ ਅਰਦਾਸ ਕਰਦੇ ਹੋਏ 
Baba Kundan Singh ji Baba Nand Singh ji di barshi te paatha de bhoga  di ardas krde hoe 


ਬਾਬਾ ਕੁੰਦਨ ਸਿੰਘ ਜੀ ਸੇਵਾਦਾਰਾ ਦਾ  ਸਹਾਰਾ ਲੈ ਕਿ ਪੁੰਨਿਆ ਵਾਲੀ ਰਾਤ ਭੋਗਾ ਦੀ ਅਰਦਾਸ ਕਰਦੇ ਹੋਏ ..
Baba Kundan Singh ji sewadar da sahara lai ke puniea wali raat bhoga di ardas karde hoe 
on the day of poornmashi bhog (full moon) Baba Kundan SIngh was doing prayer .

  

ਇਹਨਾ ਤਸਵੀਰਾ ਵਿਚ ਬਾਬਾ ਕੁੰਦਨ ਸਿੰਘ ਜੀ ਸੰਗਤ ਨੂੰ ਹੁਕਮਨਾਮਾ ਸਰਵਣ ਕਰਵਾ ਰਹੇ ਹਨ ,ਬਾਬਾ ਭਜਨ ਸਿੰਘ ਜੀ ਅਤੇ ਬਾਬਾ ਹਰਭਜਨ ਸਿੰਘ ਜੀ ਬਾਬਾ ਜੀ ਦੇ ਨਾਲ ਸੇਵਾ ਵਿਚ ਸਾਥ ਦਿੰਦੇ ਹੋਏ ,,
ihna tasveera vich Baba Kundan Singh ji sangat nu Hukmnama sarvan krwa rhe han ,Baba Bhajan Singh ji ate Baba Harbhjan Singh ji Baba ji da sewa vich sath dinde hoe 

in these picture Baba Kundan Singh ji was make to hear Hukmanam ,Baba Bhajan Singh ji and Baba Harbhajan Singh ji helping in sewa





ਬਾਬਾ ਕੁੰਦਨ ਸਿੰਘ ਜੀ ਹੁਕਮਨਾਮਾ ਸਰਵਣ ਕਰਵਾਉਣ  ਉਪਰੰਤ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ਬੇਠੇ ਹੋਏ ਹਨ ਅਤੇ ਬਾਬਾ ਭਜਨ ਸਿੰਘ ਜੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸੇਵਾ ਕਰ ਰਹੇ ਹਨ
Baba Kundan Singh  ji Hukmnama Sarvan karwaoun uprant Shri Guru Granth Sahib ji di hjoori vich betthe hoe han ate Baba Bhajan Singh ji Shri Guru Granth Sahib ji di sewa kr rhe han 
After make to hear Hukmnama Baba Kundan Singh ji was sittiing nearby Shri Guru Granth Sahib ji ,Baba Bhajan singh ji done sewa 




ਬਾਬਾ ਭਜਨ ਸਿੰਘ ਜੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸੇਵਾ ਕਰਦੇ ਹੋਏ ...
Baba Bhajan Singh ji Shri Guru Granth Sahib Ji di Sewa karde hoe 
Baba Bhajan Singh ji was doing Sewa 

ਬਾਬਾ ਕੁੰਦਨ ਸਿੰਘ ਜੀ ਬਾਬਾ ਭਜਨ ਸਿੰਘ ਜੀ ਨੂੰ ਸੇਵਾ ਕਰਨ ਦੇ ਸਬੰਧ ਵਿਚ ਸੁਮੱਤ ਦਿੰਦੇ ਹੋਏ 
Baba Kundan Singh ji Baba Bhajan Singh ji nu sewa karn de sabandh vich sumaat dinde hoe 
Baba Kundan Singh ji instructed to Baba Bhajan Singh ji regarding sewa 


,,,,,,,,,,,,,,,,,,,,,            ,,,,,,,,,,,,,,,,,,,,,,,                ,,,,,,,,,,,,,,,,,,,,,            ,,,,,,,,,,,,,,
<<<<<<<<<<<<>>>>>>>>>>>>>>>>>>>>


ਸਮਾ ਆਪਣੀ ਤੋਰ ਤੁਰਦਾ ਰਿਹਾ ਅਤੇ ਬਾਬਾ ਕੁੰਦਨ ਸਿੰਘ ਜੀ ਦਾ ਸੇਵਾ ਪ੍ਰਤੀ ਰੁਝਾਨ ,ਸਿਰੜ ,ਸਰਧਾ ,ਪਿਆਰ ਉਹੀ ਰਿਹਾ ,ਹੁਣ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸੇਵਾ ਭਾਵੇ ਸਰੀਰਕ ਤੋਰ ਤੇ ਨਹੀ ਹੁੰਦੀ ਸੀ ਪਰ ਆਪ ਹਰ ਵੇਲੇ, ਹਰ ਸਮੇ ਆਪਣੀ ਡਿਉਟੀ ਤੇ ਹਾਜਿਰ ਹੋ ਜਾਂਦੇ ਸਨ ,,
Sma aapni tor turda riha ate Baba Kundan Singh ji da sewa prati rujhan ,sird ,sardha ,piaar uhi riha ,hun Shri Guru Granth Sahib Ji di Sewa Bhawe sreerk tor te nhi hundi si pr aap hamesha hr wele hr sme aapni duty te hajir ho jande 

The time passed away .Baba Kundan Singh ji followed his  routine with love ,respect...though Baba Kundan singh ji was not able to do sewa by him self but he always  remained present in his sewa duty 
""""""""""""""""""""""              """"""""""""""            """""""""""""""""""""""




ਬਾਬਾ ਕੁੰਦਨ ਸਿੰਘ ਜੀ ਵੀਲ ਚੇਅਰ ਤੇ ਸੇਵਾਦਾਰਾ ਦੇ ਸਹਿਯੋਗ ਨਾਲ ਗੁਰਦਵਾਰਾ ਸਾਹਿਬ ਵਿਖੇ ਆਪਣੀ ਸੇਵਾ ਵਿਚ ਹਾਜਿਰ ਹੁੰਦੇ ਹੋਏ ,,
Baba Kundan Singh Ji wheel chair te sewadara de shiyog naal Gurdwara Sahib wikhe aapni sewa vich hajir hunde hoe 
Baba Kundan Singh ji presented at Gurdwara Sahib with sewadar in hie sewa time by wheel chair help

 <<<<<<<<<<<<<>>>>>>>>>>>>>>>>>>>>>>>>

ਤਨੁ ਮਨੁ ਧਨੁ ਸਭੁ ਸਉਪ ਗੁਰ ਕਉ ਹੁਕਮਿ ਮੰਨਿਐ ਪਾਈਐ ..(ਅੰਗ ੯੧੮)
ਆਪਣੇ ਮੁਰਸ਼ਦ ਦੀ ਦਿਤੀ ਹੋਈ ਜੁਮੇਵਾਰੀ ਨੂੰ ਬਾਬਾ ਕੁੰਦਨ ਸਿੰਘ ਜੀ ਨੇ ਬਖੂਬੀ ਨਿਭਾਇਆ ,,ਸਮਾ ਆਪਣੀ ਤੋਰ ਤੁਰਦਾ ਗਿਆ ਤੇ ਮਹਾਪੁਰਖ ਆਪਣੇ ਸੁਭਾਹ ਤੇ ਕਾਇਮ ਰਹੇ ,,ਹੁਣ ਬਾਬਾ ਜੀ ਸਰੀਰਕ ਤੋਰ ਤੇ ਭਾਵੇ ਕਾਫੀ ਕਮਜੋਰ ਸਨ ਪਰ ਸੇਵਾ ਭਾਵਨਾ ਦਾ,  ਡੀਓਟੀ ਦਾ ਸਿਰੜ ਉਵੇ ਜਿਵੇ ਬੁਲੰਦ ਸੀ ,ਹਮੇਸ਼ਾ ਸੇਵਾਦਾਰਾ ਦੇ ਸਹਾਰੇ ਨਾਲ ਸਚਖੰਡ ਵਿਖੇ ਸੇਵਾ ਵਿਚ ਹਾਜਿਰ ਹੋ ਜਾਣਾ ਰੋਜਾਨਾ ਦੀਆਂ ਹੋਣ ਵਾਲੀਆ ਡੀਓਟੀਆ ਤੇ ਨਜਰ ਰਖਣੀ ,...........
Tan man dhan asbh saup gur kou hukim manina paaiea (ang 919)
aapne murshad di diti hoi jumewari nu Baba Kundan singh ji ne bakhoobi nibhaea ,sma apni tor turda gia te mahapurkh aapne subhah te kaim rhe ,hun Baba Ji sreerk tor te bhawe kafi kamzor san pr sewa bhaawna da duty da sird uwe jiwe buland si ,hamesha sewadara de sahare nal Sachkhand wikhe hajir ho jana ate rojana deea hon walia dutyia te nazr rakhni

Baba Kundan Singh ji fulfilled his promised which he done with Baba Isher Singh Ji ,the time passed away and Baba Ji situated on his sewa .these days Baba Kundan Singh ji became very weak but he continued his duty by help of sewadar .in these days he only supervised all the daily duties of Nanaksar  

;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;




ਬਾਬਾ ਕੁੰਦਨ ਸਿੰਘ ਜੀ ਸੇਵਾਦਾਰਾ ਦੇ ਸਹਿਯੋਗ ਨਾਲ ਪੁੰਨਿਆ ਵਾਲੇ ਸਚਖੰਡ ਵਿਖੇ ਹਾਜਿਰ ਹੁੰਦੇ ਹੋਏ ..
Baba Kundan Singh Ji sewadara de shiyog naal puniea wale sachkhand vich hajir hunde hoe 
with the helps of sewadar Baba Kundan Singh ji present at Sachkhand 







ਬਾਬਾ ਭਜਨ ਸਿੰਘ ਜੀ ਹੁਕਮਨਾਮਾ ਲੈਂਦੇ ਹੋਏ ........
Baba Bhajan Singh ji Hukmnama lainde hoe        
                               Baba Bhajan Singh ji make to hear Hukmnama to sangat 





ਬਾਬਾ ਭਜਨ ਸਿੰਘ ਜੀ ਅਰਦਾਸ ਕਰਦੇ ਹੋਏ ,,ਬਾਬਾ ਜੀ ਬੇਠੇ ਅਰਦਾਸ ਸਰਵਣ ਕਰ ਰਹੇ ਹਨ ..
Baba Bhajan Singh ji ardas karde hoe ,Baba Kundan Singh ji bethe ardas sarvan krde hoe 
Baba Bhajan Singh ji was doing prayer.Baba Kundan Singh ji sat beside listening prayer 


              



ਸਮੇ ਦੀ ਆਪਣੀ ਤੋਰ ਹੈ ,ਸਮਾ ਤੁਰਦਾ ਜਾਂਦਾ ਹੈ ਅਤੇ ਸਮੇ ਨਾਲ ਦਿਨ ,ਮਹੀਨੇ ,ਸਾਲ ,ਸਦੀਆ ਗੁਜਰ ਜਾਂਦੀਆ ਹਨ ,,ਸਮਾ ਆਪਣੀ ਚਾਲ ਨਿਰੰਤਰ ਜਾਰੀ ਰਖਦਾ ਹੈ ,ਦਿਨ ਰਾਤ ਸਭ ਹੁਕਮ ਵਿਚ ਹਨ ,,ਅੱਜ ਉਹ ਸਮਾ ਆ ਗਿਆ ਜਦੋ ਰੂਹਾਨੀ ਪੁਰਖ ਆਪਣੀ ਜੀਵਨ ਯਾਤਰਾ ਨੂੰ ਗੁਰੂ ਹੁਕਮ ਅਨੁਸਾਰ ਪੂਰਾ ਕਰਦਾ ਹੋਇਆ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ,ਅਖੀਰਲੇ ਸਮੇ ਹਾਜਿਰ ਸੇਵਾਦਾਰ ਅਤੇ ਡਾਕਟਰ ਸਭ ਹੇਰਾਨ ਸਨ ,,ਕੇ ਸਰੀਰ ਦੀ ਮਹਾਪੁਰਖਾਂ ਨੂੰ ਕੋਈ ਸੁਧ ਨਹੀ ਕੇ ਕਿਥੇ ਹੈ ...ਪਰ ਸੇਵਾ ਵਿਚ ਜੁੜੀ ਹੋਈ ਸੁਰਤ ਦੇਖ ਕੇ ਸਭ ਹੇਰਾਨ ਸਨ ,ਬਾਬਾ ਜੀ ਸਰੀਰਕ ਤੋਰ ਤੇ ਭਾਵੇ ਬੇਸੁਧ ਵਾਂਗ ਸਨ ਪਰ ਆਪਣੇ ਇੱਕ ਹਥ ਨੂੰ ਇਸ ਤਰਾ ਫੇਰ ਰਹੇ ਸਨ ਜਿਵੇ ਗੁਰੂ ਸਾਹਿਬਾ ਨੂੰ ਚੌਰ ਕਰ ਰਹੇ ਹੋਣ .ਕੁਝ ਸਮੇ ਬਾਅਦ ਬਾਬਾ ਜੀ ਦੇ ਮੂਹੋ ਬੋਲ ਨਿਕਲੇ ,,ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ...ਇਹ ਪੂਰਾ ਹੁਕਮਨਾਮਾ ਬਿੱਡ ਉਪਰ ਪਏ ਪਇਆ ਨੇ ਪੜਿਆ ਅਤੇ ਹਥ ਜੋੜ ਨਮਸ਼ਕਾਰ ਕਰ ਆਪਣੇ ਆਖਰੀ ਸਵਾਸ ਪੂਰੇ ਕੀਤੇ ,,ਧੰਨ ਵਾਹਿਗੁਰੂ ਧੰਨ ਵਾਹਿਗਰੂ ਧੰਨ ਵਾਹਿਗੁਰੂ .....
ਸਭ ਦੀਆਂ ਸੇਜਲ ਅਖਾਂ ਵਿਚ ਹੰਜੂ ਟਪਕ ਆਏ ,,ਤੇ ਸਭ ਇਹੀ ਕਹਿ ਰਹੇ ਸਨ ,,ਧੰਨ ਵਾਹਿਗੁਰੂ ,ਧੰਨ ਵਾਹਿਗੁਰੂ ,,ਬਾਬਾ ਕੁੰਦਨ ਸਿੰਘ ਜੀ ਤੁਸੀਂ ਧੰਨ ਹੋ ,,ਬਾਬਾ ਜੀ ਤੁਹਾਡੀ ਕਮਾਈ ਧੰਨ ਹੈ ,,ਕਿਰਪਾ ਕਰੋ ਸਾਨੂੰ ਵੀ ਗੁਰੂ ਪਿਆਰ ਵਾਲੀ ਭਾਵਨਾ ਬਖਸ਼ੋ ..ਧੰਨ ਵਾਹਿਗੁਰੂ, ਧੰਨ ਵਾਹਿਗੁਰੂ .......
Sma di aapni tor hai ,sma turda janda hai ate sme naal din maheene ,saal ,sadia gujar jandia han ,sma aapni chaal nirantr jaari rakhda hai din raat sbh hukm wich han ,ajj uh sma a gia jdo rohani purkh aapni jeevan yatra nu Guru Hukm anusar poor krda hoia es dunia nu alwida khi gia ,akheerle sme hajir sewadar ate doctor sbh heran san ke sreer di mahapurkhan nu koi sudh nhu ke kite hai ,pr sewa vich judi hoi surt dekh ke sabh heran san ,Baba ji sreerk tor te bhawe besudh wang san pr aapne ikk hath nu es tra fer rahe san jiwe Guru Sahiba nu chaur kr rhe hon ,kujh sme vad Baba ji de mooho bol nikle ..Ramdas srover naate sabh utre paap kamate ..eh poora Hukmnama bed uper pye pyeia ne padia ate hath jod namshkar kr aapne aakhri sawaas poore keete ,Dhann waheguru ,Dhann waheguru ..sabh deean sejal akhan vich hanju tapak aaye te sabh ihi khi rhe san ,dhann waheguru Dhann waheguru ,Baba Kundan Singh Ji tusi Dhann ho ,Baba ji tuhadi kamai dhann hai ,Kirpa kro sanu vi Guru piaar wali bhawana bakhso ,,Dhann waheguru Dhann waheguru 

The Time has his own routine ,time by time day,mont ,year ,decade, century passed away ,every thing circle by order of God ,time happened beloved of Guru take his last breath Doctor and sewadar were surprised to see Baba ji's last time ,Baba ji was on bed he did not have his body conscious but he was wipe his arm as he did chaur sewa to Guru Sahib ,after while words broke out by Baba ji ,Ramdas Sarover naate sabh utre pap kamate ,,Baba ji completed this shabad as Hukmnama  laying on bed , by crouched  his hand Baba Ji took his last breath on last words of Hukmnama 

;;;;;;;;                   ;;;;;;;;;;;;;;;;                     ;;;;;;;;;;;;;;;;;;;             ;;;;;;;;;;;;;;;;;;;               ;;;;;;;;;;;;;;;;;;;;

ਬਾਬਾ ਕੁੰਦਨ ਸਿੰਘ ਜੀ ੧ ਫਰਵਰੀ ੨੦੦੨ ਨੂੰ ਬ੍ਰਹਮਲੀਨ ਹੋ ਜੋਤੀਜੋਤ ਸਮਾ ਗਏ ,ਉਹਨਾ ਦੇ ਪਵਿੱਤਰ ਸਰੀਰ ਨੂੰ ਸੰਗਤਾ ਦੇ ਅੰਤਿਮ ਦਰਸ਼ਨ ਲਈ ਨਾਨਕਸਰ ਕਲੇਰਾਂ ਵਿਖੇ ਰਖਿਆ ਗਿਆ ,ਲੱਖਾ ਦੀ ਗਿਣਤੀ ਵਿੱਚ ਸੰਗਤਾ ਨੇ ਨਾਨਕਸਰ ਕਲੇਰਾਂ ਵਿਖੇ ਉਹਨਾ ਨੂੰ ਸੇਜਲ ਅੱਖਾਂ ਨਾਲ ਸ਼ਰਧਾਂਜਲੀ ਭੇਟ ਕੀਤੀ
Baba Kundan Singh ji 1 February 2002 nu brhamleen ho jotijot sama gye ,uhna de pwiter sreer nu sangata de antim darshan lai Nanaksar kaleran wikhe rakhiea gia ,lakha di ginti vich snagta ne Nanaksar wikhe uhna nu sejl akha naal sardhanjli bhet keeti..  



੩ ਫਰਵਰੀ 2002 ਨੂੰ ਬਾਬਾ ਕੁੰਦਨ ਸਿੰਘ ਜੀ ਦੇ ਪਵਿੱਤਰ ਸਰੀਰ ਨੂੰ ਹਰੀਕੇ ਪੱਤਣ ਜਲ ਪ੍ਰਵਾਹ ਕਰਨ ਲਈ ਸੁੰਦਰ ਪਾਲਕੀ ਵਿਚ ਸ੍ਸੋਭਤ ਕੀਤਾ ,ਸਵੇਰੇ ੯ ਵਜੇ ਨਾਨਕਸਰ ਵਿਖੇ ਰਵਾਨਗੀ ਲਈ ਬਾਬਾ ਭਜਨ ਸਿੰਘ ਜੀ ਨੇ ਵਿਰਾਗਮਈ ਅਰਦਾਸ ਕੀਤੀ ,ਸੇਜਲ ਅੱਖਾਂ ਨਾਲ ਲੱਖਾਂ ਸੰਗਤਾ ਨੇ ਨਗਰ ਕੀਰਤਨ ਦੇ ਰੂਪ ਵਿਚ ਬਾਬਾ ਜੀ ਦੇ ਪਵਿਤਰ ਸਰੀਰ ਨੂੰ ਹਰੀਕੇ ਪੱਤਣ ਵਿਖੇ ਜਲ ਪ੍ਰਵਾਹ ਕਰ ਦਿਤਾ ..
3 February 2002 nu  Baba Kundan Singh ji de pwitr sreer nu Harike pattan jal parwah karn lai sundar paalki vich sashobhat keeta ,sawere 9 wje Nanaksar wikhe rawangi lai Baba Bhajan Singh ji ne wiragmai ardas keeti ,sejl akhan naal lakhan sangata ne nagar keertan de roop vich Baba ji de pwiter sreer nu harike Pattan wikhe jal parwah ke dita ...



....ਨਹੀਓ ਭੁਲਣਾ ਵਿਛੋੜਾ ਤੇਰਾ ਸਚਖੰਡ ਜਾਣ ਵਾਲਿਆ .....
nahio bhulna vichhoda tera Sachkhand jaan waleia .......


 ਬਲੋਗ ਦਾ ਕੰਮ ਚੱਲ ਰਿਹਾ ਹੈ blog is under process ,,,blog da kanm chall riha hai ji
ਭੁੱਲ ਚੁੱਕ ਦੀ ਖਿਮਾ ਕਰਨਾ ਜੀ ,,, Raja BassianWala