Thursday, December 25, 2014

ਬਾਬਾ ਕੁੰਦਨ ਸਿੰਘ ਜੀ ,Baba Kundan Singh ji

ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਦੀਆਂ ਯਾਦਾਂ ਨੂੰ ਚੇਤੇ ਕਰਦਿਆ ..ਉਹਨਾ ਵੱਲੋ ਲਾਏ ਹੋਏ ਬਾਗ, ਫੁਲਬਾੜੀ ਅਤੇ ਉਹਨਾ ਦਾ ਕੁਦਰਤ ਨਾਲ ਪਿਆਰ ਸਬੰਧੀ ਦਰਿਸ਼ਾ ਨੂੰ ..ਕਲਪਨਾ ਰਾਹੀ ਤਸਵੀਰ ਉਤੇ ਉਤਾਰਨ ਦੀ ਇੱਕ ਨਿਮਾਣੀ ਜਿਹੀ ਕੋਸਿਸ਼ ਕੀਤੀ ਹੈ ਜੀ 






























ਬਾਬਾ ਕੁੰਦਨ ਸਿੰਘ ਜੀ (ਜਿਵੇ ਮੈ ਦੇਖਿਆ )

ਬਾਬਾ ਕੁੰਦਨ ਸਿੰਘ ਜੀ ਉਹ ਮਹਾਨ ਸਖਸੀਅਤ ਹਨ  ਜਿਨਾ ਨੇ ਆਪਣੀ ਸਾਰੀ ਜਿੰਦਗੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸੇਵਾ ਵਿਚ ਸਮਰਪਣ ਕਰ ਦਿਤੀ ,ਇਹ ਇੱਕ ਮਿਸਾਲ ਹੈ ਜੋ ਅਸੀਂ ਰੋਜਾਨਾ ਦੇ ਪੜੇ ਜਾਣ ਵਾਲੇ ਦੋਹਿਰੇ ਵਿਚ ਪੜਦੇ ਹਾਂ ,ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੇਓ ਗਰੰਥ ,ਗੁਰੂ ਗਰੰਥ ਜੀ ਮਾਨਿਓ ਪ੍ਰਗਟ ਗੁਰਾ ਕਈ ਦੇਹਿ ..,...ਬਾਬਾ ਕੁੰਦਨ ਸਿੰਘ ਜੀ ਨੇ ਗੁਰੂ ਗਰੰਥ ਸਾਹਿਬ ਜੀ ਨੂੰ ਪ੍ਰਗਟ ਸਮਝ ਸੇਵਾ ਕੀਤੀ ,,ਗੁਰੂ ਸਾਹਿਬ ਤੋ ਤੁਲ ਕਿਸੇ ਨੂੰ ਵੱਡਾ ਨਹੀ ਸਮਝਿਆ ਤੇ ਨਾ ਹੀ ਅਹਿਮੀਅਤ ਦਿਤੀ ,ਜਿਥੇ ਗੱਲ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹੁੰਦੀ ਉਥੇ ਪਹਿਲ ਗੁਰੂ ਸਾਹਿਬ ਲਈ ਹੀ ਹੁੰਦੀ ,,ਨਿਜੀ ਜੀਵਨ ਵਿਚ ਵਿਚਰਦੇ ਬਾਬਾ ਜੀ ਭਾਵੇ ਕਿਨੇ ਵੀ ਨਿਮਰ ਸਨ ,ਪਰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਤਿਕਾਰ ਦੇ ਮਾਮਲੇ ਵਿਚ ਬਾਬਾ ਜੀ ਜੀ ਕਿਸੇ ਵੀ ਪ੍ਰਕਾਰ ਦਾ ਸਮਝੋਤਾ ਨਹੀ ਸੀ ਕਰਦੇ ,,ਸਾਧੂ ਲੋਕਾ ਦੀ ਸੰਗਤ ਵਿਚ ਹਜਾਰਾ ਹੀ ਦੁਨੀਆ ਆਉਂਦੀ ਹੈ ,ਪਰ ਬਾਬਾ ਜੀ ਉਹ ਸਾਧੂ ਸਨ ਜਿਨਾ ਨੇ ਹਮੇਸ਼ਾ ਸੰਗਤ ਨੂੰ ਆਪਣੇ ਨਾਲ ਨਾ ਜੋੜ ਕੇ ਕੇਵਲ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਨਾਲ ਜੋੜਿਆ ,ਭਾਵੇ ਸੰਤ ਮਹਾਪੁਰਖ ਆਪਣੀ ਬੰਦਗੀ ਨਾਲ ਓਸ ਕਰਤੇ ਨਾਲ ਇੱਕ ਮਿੱਕ ਹੋਏ ਹੋਣ ਪਰ ਫੇਰ ਵੀ ਉਹ ਆਪਣੇ ਆਪ ਨੂੰ ਸੇਵਾਦਾਰ ਹੀ ਸਮਝਦੇ ਹਨ ,ਬਾਬਾ ਕੁੰਦਨ ਸਿੰਘ ਜੀ ਵਿਚ ਜੋ ਨਿਮਰਤਾ ਗਰੀਬੀ ਭਾਵ ਸੀ ਉਹ ਅੱਜ ਕੱਲ ਹਰ ਸੰਤ ਮਹਾਪੁਰਖ ਵਿਚ ਦੇਖਣ ਨੂੰ ਸਾਇਦ ਨਹੀ ਮਿਲਦਾ ,ਕਿਸੇ ਪਾਠੀ ਸਿੰਘ ਨੇ ਆਪਣੀ ਪਾਠ ਦੀ ਰੌਲ ਤੋ ਵਾਪਿਸ ਆਉਂਦੇ ਹੋਏ ਬਾਬਾ ਕੁੰਦਨ ਸਿੰਘ ਜੀ ਨੂੰ ਮਿਲਣਾ ਤਾ ਬਾਬਾ ਜੀ ਨੇ ਪਾਠੀ ਸਿੰਘ ਦੇ ਪੈਰੀ ਹਥ ਲਾਉਣਾ ਕਹਿਣਾ ਕੇ ਤੁਸੀਂ ਮੇਰੇ ਸਤਗੁਰਾ ਦੀ ਹਜੂਰੀ ਵਿਚੋ ਆਏ ਹੋ ,ਮੇਰੇ ਧੰਨ ਭਾਗ ਤੁਸੀਂ ਮੇਨੂੰ ਮਿਲਣ ਆਏ ,ਕਿਸੇ ਰਾਗੀ ਨੇ ਕੀਰਤਨ ਕਰਕੇ ਬਾਬਾ ਜੀ ਨੂੰ ਮਿਲਣ ਆਉਣਾ ਤਾ ਬਾਬਾ ਜੀ ਨੇ ਰਾਗੀ ਸਿੰਘ ਨੂੰ ਨਮਸ਼ਕਾਰ ਕਰਕੇ ਕਹਿਣਾ ਕੇ ਤੁਸੀਂ ਮੇਰੇ ਸਤਗੁਰਾ ਨੂੰ ਕੀਰਤਨ ਸੁਣਾ ਕੇ ਆਏ ਹੋ ,ਤੁਹਾਡੀ ਇਸ ਸੇਵਾ ਨੂੰ ਮੇਰੀ ਨਮਸ਼ਕਾਰ ,,ਬਾਬਾ ਜੀ ਕੋਲ ਜੇਕਰ ਕਿਸੇ ਸੰਗਤ ਨੇ ਬੇਨਤੀ ਕਰਨੀ ਕੇ ਸਾਡੇ ਘਰ ਇਹ ਦੁਖ ਸੁਖ ਹੈ ਤੁਸੀਂ ਕਿਰਪਾ ਕਰੋ ,ਤਾ ਬਾਬਾ ਜੀ ਨੇ ਕਹਿਣਾ ,ਭਾਈ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਅੱਗੇ ਅਰਦਾਸ ਕਰੋ ,ਤੁਸੀਂ ਭਾਈ ਭੋਰਾ ਸਾਹਿਬ ਵਿਚ ਜਾ ਕੇ ਅਰਦਾਸ ਕਰੋ ,ਤੁਸੀਂ ਭਾਈ ਆਪਣਾ ਨਿਤਨੇਮ ਵਧਾਓ ,ਰੋਜਾਨਾ ਸਿਮਰਨ ਕਰਿਆ ਕਰੋ ,ਨੇੜਲੇ ਸੇਵਾਦਾਰਾ ਤੋ ਬਿਨਾ ਸਾਇਦ ਹੀ ਕੋਈ ਹੋਵੇ ਜੋ ਕਹਿ ਸਕਦਾ ਹੋਵੇ ਕੇ ਮੈ ਬਾਬਾ ਕੁੰਦਨ ਸਿੰਘ ਜੀ ਦੇ ਚਰਨਾ ਨੂੰ ਹਥ ਲਾਏ ਹਨ ,ਬਾਬਾ ਜੀ ਨੂੰ ਆਪਣੀ ਮਰਜੀ ਨਾਲ ਸਰਧਾ ਨਾਲ ਭਾਵੇ ਹਜਾਰਾ ਲੋਕ ਦੂਰੋ ਮਥਾ ਟੇਕਦੇ ਰਹੇ ਨੇ ਪਰ ਬਾਬਾ ਜੀ ਨੇ ਕਦੇ ਕਿਸੇ ਨੂੰ ਪੈਰੀ ਹਥ ਨਹੀ ਲਾਉਣ ਦਿਤਾ ,ਸਗੋ ਆਪ ਕਿਸੇ ਗੁਰਸਿਖ ਦੇ ਪਹੁਚੀ ਰੂਹ ਦੇ ਪੈਰੀ  ਹਥ ਲਾ ਦਿੰਦੇ ਸਨ ,ਬਾਬਾ ਜੀ ਆਉਣ ਵਾਲੀ ਸੰਗਤ ਦੀ ਜਿਥੇ ਧਾਰਮਿਕ ਜਿੰਦਗੀ ਦੇਖਦੇ ਸਨ ਉਥੇ ਉਹਨਾ ਦੀ ਆਰਥਿਕ ਜੀਵਨ ਸ਼ੈਲੀ ਦਾ  ਵੀ ਖਿਆਲ ਰਖਦੇ ਸਨ ,ਕਿਸੇ ਦੂਰ ਤੋ ਆਉਣ ਵਾਲੇ ਗਰੀਬ ਸਿਖ ਨੇ ਅਗਰ ਬਾਬਾ ਜੀ ਨੂੰ ਮਿਲਣਾ ਤਾ ਬਾਬਾ ਜੀ ਨੇ ਕਹਿਣਾ ਕੇ ਭਾਈ ਤੁਸੀਂ ਕਿਥੋ ਆਏ ਹੋ? ,,,ਜੀ  ਅਸੀਂ ਫਲਾਣੀ ਥਾਂ ਤੋ ਐਨੀ ਦੂਰ ਤੋ ਆਏ ਹਾਂ ,ਤਾ ਬਾਬਾ ਜੀ ਨੇ ਕਹਿਣਾ ਜੀ ਆਇਆ ਨੂੰ ਭਾਈ ,,ਪਰ ਹੁਣ ਤੁਸੀਂ ਐਨੀ ਦੂਰ  ਨਾ ਆਇਆ ਕਰੋ ,ਜਿਸ ਜਗਾ ਤੋ ਕੋਈ ਗੁਰਸਿਖ ਆਇਆ ਹੁੰਦਾ ਸੀ ਬਾਬਾ ਜੇ ਨੇ ਉਸ ਜਗਾ ਦੇ ਨੇੜੇ ਜੋ ਵੀ ਧਾਰਮਿਕ ਅਸਥਾਨ ਹੋਣਾ ਉਸ ਬਾਰੇ ਗੁਰਸਿਖ ਨੂੰ ਦੱਸਣਾ ਕੇ ਭਾਈ ਤੁਸੀਂ ਉਥੇ ਮਥਾ ਟੇਕਿਆ ਕਰੋ ਹਰ ਰੋਜ ਜਾ ਹਰ ਮਹੀਨੇ ਕਰਾਇਆ ਨਾ ਖਰਚ ਕਰਿਆ ਕਰੋ ਇਸ ਨਾਲ ਅਜੇ ਆਪਣੀ ਰੋਜੀ ਰੋਟੀ ਚਲਾਵੋ ,,ਨੇੜਲੇ ਗੁਰਦਵਾਰਾ ਸਾਹਿਬ ਜਾਣ ਤੇ ਤੁਹਾਡੀ ਦਿਹਾੜੀ ਅਤੇ ਕਿਰਾਏ ਦੇ ਪੇਸੇ ਦੀ ਬਚਤ ਹੋਵੇਗੀ ,ਇਸ ਤਰਾ ਬਾਬਾ ਜੀ ਹਰ ਇੱਕ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਨਾਲ ਜੋੜਦੇ ਸਨ ,ਗਰੀਬ ਕੁੜੀਆ ਦੇ ਵਿਆਹ ਵਿਚ ਉਹਨਾ ਦੇ ਮਾਤਾ ਪਿਤਾ ਦੀ ਮਦਦ ਕਰਨੀ ,ਸਕੂਲ ਦੀ ਸਿਖਿਆ ਦੇ ਮਾਮਲੇ ਵਿਚ ਲੋੜਵੰਦ ਦੀ ਮਦਦ ਕਰਨੀ ਜਾ ਹੋਰ ਇਲਾਜ ਪਖੋ ਜਾ ਹੋਰ ਲੋੜ ਪਖੋ ਬਾਬਾ ਜੀ ਕੋਲ ਆਉਂਦਾ ਬਾਬਾ ਜੀ ਆਏ ਗਏ ਦੀ ਮਦਦ ਵੀ ਕਰਦੇ ਸਨ ..

blog is under process ..Raja BassianWala

No comments:

Post a Comment